Home / ਭਾਰਤ / ਮੋਦੀ ਨੂੰ ਫਾਰੂਕ ਦੀ ਸਲਾਹ, ਵਾਜਪੇਈ ਵਾਂਗ ਸਹਿਣਸ਼ੀਲ ਬਣੋ

ਮੋਦੀ ਨੂੰ ਫਾਰੂਕ ਦੀ ਸਲਾਹ, ਵਾਜਪੇਈ ਵਾਂਗ ਸਹਿਣਸ਼ੀਲ ਬਣੋ

Spread the love

ਜੰਮੂ — ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਟਲ ਬਿਹਾਰੀ ਵਾਜਪੇਈ ਵਾਂਗ ਸਹਿਣਸ਼ੀਲ ਬਣਨ ਦੀ ਸਲਾਹ ਦਿੱਤੀ, ਤਾਂਕਿ ਸਾਰੇ ਲੋਕ ਉਨ੍ਹਾਂ ਨੂੰ ਸਵੀਕਾਰ ਕਰ ਸਕਣ। ਨੈਸ਼ਨਲ ਕਾਨਫਰੰਸ ਪ੍ਰਮੁੱਖ ਨੇ ਭਾਜਪਾ ‘ਤੇ ਵੰਡ ਏਜੰਡੇ ‘ਤੇ ਅੱਗੇ ਵਧਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਦਾਅਵਾ ਕੀਤਾ, ”ਜਦੋਂ ਨਹਿਰੂ ਨੇ ਪਹਿਲੀ ਵਾਰ ਲਾਲ ਕਿਲੇ ‘ਤੇ ਤਿਰੰਗਾ ਲਹਿਰਾਇਆ ਸੀ, ਉਦੋਂ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਭਵਿੱਖ ‘ਚ ਇਕ ਅਜਿਹੀ ਪਾਰਟੀ ਸੱਤਾ ‘ਚ ਆਵੇਗੀ ਜੋ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰੇਗੀ। ਅੰਗ੍ਰੇਜਾਂ ਨੇ ਇਸ ਨੂੰ ਭਾਰਤ ਤੇ ਪਾਕਿਸਤਾਨ ‘ਚ ਵੰਡ ਦਿੱਤਾ ਤੇ ਜੇਕਰ ਸੱਤਾਧਾਰੀ ਪਾਰਟੀ ਆਪਣੇ ਵੰਡ ਏਜੰਡੇ ‘ਤੇ ਅੱਗੇ ਵਧਦੀ ਰਹੀ ਤਾਂ ਦੇਸ਼ ਦੇ ਟੁੱਕੜੇ-ਟੁੱਕੜੇ ਹੋ ਜਾਣਗੇ।’
ਫਾਰੂਕ ਨੇ ਕਿਹਾ ਕਿ ਭਾਜਪਾ ਦਾਅਵਾ ਕਰਦੀ ਹੈ ਕਿ ਭਗਵਾਨ ਰਾਮ ਉਨ੍ਹਾਂ ਦੇ ਹਨ ਪਰ ਧਰਮਗ੍ਰੰਥਾਂ ਮੁਤਾਬਕ, ‘ਭਗਵਾਨ ਰਾਮ ਸਮੂਚੇ ਬ੍ਰਿਹਮੰਡ ਦੇ ਹਨ ਤੇ ਸਿਰਫ ਹਿੰਦੁਆਂ ਦੇ ਨਹੀਂ ਹਨ।’ ਉਨ੍ਹਾਂ ਨੇ ਮੋਦੀ ਨੂੰ ਵਾਜਪੇਈ ਵਰਗਾ ਸਹਿਣਸ਼ੀਲ ਬਣਨ ਦੀ ਸਲਾਹ ਦਿੰਦੇ ਹੋਏ ਕਿਹਾ, ”ਉਹ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਉਸ ਪੱਧਰ ਤਕ ਉੱਠਣਾ ਹੋਵੇਗਾ ਤੇ ਛੋਟ-ਛੋਟੇ ਮੁੱਦਿਆਂ ‘ਚ ਨਹੀਂ ਉਲਝਣਾ ਹੋਵੇਗਾ। ਕਦੇ-ਕਦੇ ਉਨ੍ਹਾਂ ਦੇ ਬਿਆਨਾਂ ਲਈ ਮੈਨੂੰ ਅਫਸੋਸ ਹੁੰਦਾ ਹੈ।”

Leave a Reply

Your email address will not be published.