Home / ਭਾਰਤ / J&K: ਪਾਕਿ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਜਵਾਨ ਸ਼ਹੀਦ

J&K: ਪਾਕਿ ਨੇ ਫਿਰ ਕੀਤਾ ਸੀਜ਼ਫਾਇਰ ਦਾ ਉਲੰਘਣ, ਜਵਾਨ ਸ਼ਹੀਦ

Spread the love

ਬਾਰਾਮੂਲਾ-ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਪਾਕਿਸਤਾਨ ਨੇ ਉੜੀ ਤੋਂ ਬਾਅਦ ਹੁਣ ਕੁਪਵਾੜਾ ‘ਚ ਸੰਘਰਸ਼ ਵਿਰਾਮ ਦਾ ਉਲੰਘਣ ਕੀਤਾ, ਜਿਸ ਦੇ ਜਵਾਬ ‘ਚ ਭਾਰਤੀ ਸੈਨਾ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਪਰ ਇਸ ਘਟਨਾ ‘ਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ।
ਮਾਹਿਰਾਂ ਮੁਤਾਬਕ ਪਾਕਿ ਸੈਨਿਕਾਂ ਨੇ ਮਾਛਿਲ ਸੈਕਟਰ ‘ਚ ਭਾਰਤੀ ਚੌਕੀਆਂ ‘ਤੇ ਫਾਇਰਿੰਗ ਕੀਤੀ। ਭਾਰਤੀ ਸੈਨਿਕ ਵੀ ਸੀਮਾ ਪਾਰ ਤੋਂ ਹੋ ਰਹੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਸੀਮਾ ਪਾਰ ਤੋਂ ਬੁੱਧਵਾਰ ਨੂੰ ਹੋਈ ਗੋਲੀਬਾਰੀ ‘ਚ ਵੀ ਦੋ ਜਵਾਨ ਸ਼ਹੀਦ ਹੋ ਗਏ ਸੀ, ਜਿਨ੍ਹਾਂ ਦੀ ਪਹਿਚਾਣ ਅੱਠ ਰਾਸ਼ਟਰੀ ਰਾਈਫਲਸ ਦੇ ਸਿਪਾਹੀਆਂ ਦੁਪੋ ਵੇਸ਼ੂਨਾਥ ਅਤੇ ਨਾਇਕ ਐੱਮ ਵਲੀਮ ਦੇ ਰੂਪ ‘ਚ ਹੋਈ ਹੈ।ਮਾਹਿਰਾਂ ਦੇ ਅਨੁਸਾਰ ਪਾਕਿਸਤਾਨੀ ਸੈਨਾ ਅੱਤਵਾਦੀਆਂ ਨੂੰ ਘੁਸਪੈਠ ‘ਚ ਮਦਦ ਦੇ ਲਈ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕਰਦੀ ਹੈ। ਕੁਝ ਸਮੇਂ ਬਾਅਦ ਘਾਟੀ ‘ਚ ਭਾਰੀ ਬਰਫਬਾਰੀ ਦੇ ਕਾਰਨ ਘੁਸਪੈਠ ਦੇ ਰਸਤੇ ਬੰਦ ਹੋ ਜਾਣਗੇ ਅਤੇ ਪਾਕਿਸਤਾਨੀ ਸੈਨਾ ਇਸ ਤੋਂ ਪਹਿਲਾਂ ਅੱਤਵਾਦੀਆਂ ਨੂੰ ਭਾਰਤੀ ਸੀਮਾ ‘ਚ ਜਾਣ ‘ਚ ਮਦਦ ਕਰਨਾ ਚਾਹੁੰਦੀ ਹੈ। ਲਗਭਗ 200 ਸਿਖਲਾਈ ਪ੍ਰਾਪਤ ਅੱਤਵਾਦੀ ਭਾਰਤੀ ਸੀਮਾ ‘ਚ ਜਾਣ ਦੀ ਫਿਰਾਕ ‘ਚ ਸੀਮਾ ਪਾਰ ਇੰਤਜ਼ਾਰ ਕਰ ਰਹੇ ਹਨ।

Leave a Reply

Your email address will not be published.