Home / ਪੰਜਾਬ / ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਦਾ ਕੁਟਾਪਾ ਚਾੜ੍ਹਨ ਵਾਲਿਆਂ ”ਤੇ ਪਰਚਾ

ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਦਾ ਕੁਟਾਪਾ ਚਾੜ੍ਹਨ ਵਾਲਿਆਂ ”ਤੇ ਪਰਚਾ

Spread the love

ਅੰਮ੍ਰਿਤਸਰ – ਅੰਮ੍ਰਿਤਸਰ ਦੇ ਗੇਟ ਹਕੀਮਾਂ ਥਾਣੇ ‘ਚ ਵੜ੍ਹ ਕੇ ਹਿੰਸਕ ਭੀੜ ਵਲੋਂ ਪੁਲਸ ਕਰਮਚਾਰੀਆਂ ‘ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਕੁਝ ਪੁਲਸ ਕਰਮਚਾਰੀਆਂ ਦੇ ਸਿਰ ‘ਤੇ ਸੱਟਾਂ ਲੱਗ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਜੇ.ਐੱਸ. ਵਾਲੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ‘ਚ 13 ਲੋਕਾਂ ਖਿਲਾਫ ਧਾਰਾ 307 ਅਧੀਨ ਮਾਮਲਾ ਦਰਜ ਕੀਤਾ ਗਿਆ, ਜਿਸ ‘ਚ ਕਤਲ ਕੋਸ਼ਿਸ਼ ਦਾ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ।
ਦੱਸ ਦੇਈਏ ਕਿ ਗੇਟ ਹਕੀਮਾਂ ਥਾਣੇ ਦੇ ਪੁਲਸ ਕਰਮਚਾਰੀ ਕਿਸੇ ਕੇਸ ਦੀ ਤਫਤੀਸ਼ ਲਈ ਇਕ ਨੌਜਵਾਨ ਨੂੰ ਚੁੱਕ ਕੇ ਥਾਣੇ ਲੈ ਆਏ ਤੇ ਉਕਤ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਭੀੜ ਹਿੰਸਕ ਹੋ ਗਈ ਤੇ ਉਨ੍ਹਾਂ ਨੇ ਥਾਣੇ ‘ਤੇ ਹਮਲਾ ਕਰ ਦਿੱਤਾ।

Leave a Reply

Your email address will not be published.