Home / ਮੁੱਖ ਖਬਰਾਂ / ਫੋਰਬਸ ਇੰਡੀਆ ਦੀ ਸੂਚੀ ‘ਚ ਸਲਮਾਨ ਖ਼ਾਨ ਬਣੇ ਕਮਾਈ ਦੇ ਸੁਲਤਾਨ

ਫੋਰਬਸ ਇੰਡੀਆ ਦੀ ਸੂਚੀ ‘ਚ ਸਲਮਾਨ ਖ਼ਾਨ ਬਣੇ ਕਮਾਈ ਦੇ ਸੁਲਤਾਨ

Spread the love

ਨਵੀਂ ਦਿੱਲੀ- ਫੋਰਬਸ ਇੰਡੀਆ ਨੇ ਭਾਰਤ ਦੇ ਸਭ ਤੋਂ ਅਮੀਰ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ | ਇਕ ਪਾਸੇ ਜਿੱਥੇ ਬਾਲੀਵੁੱਡ ਦੇ ‘ਦਬੰਗ ਖ਼ਾਨ’ ਇਸ ਸੂਚੀ ‘ਚ ਫਿਰ ਤੋਂ ਸਿਖਰ ‘ਤੇ ਪਹੁੰਚ ਗਏ ਹਨ, ਉੱਥੇ ਹੀ ਦੋ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਨੇ ਸਿਖਰ-5 ‘ਚ ਆਪਣੀ ਜਗ੍ਹਾ ਬਣਾਈ ਹੈ | ਸਲਮਾਨ ਖ਼ਾਨ ਨੂੰ ਸੂਚੀ ‘ਚ ਟੱਕਰ ਦੇਣ ਪਹੁੰਚੇ ਹਨ, ਅਕਸ਼ੈ ਕੁਮਾਰ | ਪਰ ਇਨ੍ਹਾਂ ਚਾਰ ਸਿਤਾਰਿਆਂ ‘ਚ ਆਪਣੀ ਸਭ ਤੋਂ ਜ਼ਿਆਦਾ ਕਮਾਈ ਦੇ ਨਾਲ ਹਾਲ ਹੀ ‘ਚ ਰਣਵੀਰ ਸਿੰਘ ਦੀ ਪਤਨੀ ਬਣੀ ਦੀਪਿਕਾ ਪਾਦੂਕੋਨ ਇਕੱਲੀ ਸਟਾਰ ਮਹਿਲਾ ਹੈ, ਜਿਨ੍ਹਾਂ ਨੇ ਸਿਖਰ-5 ‘ਚ ਜਗ੍ਹਾ ਬਣਾਈ ਹੈ | ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਫੋਰਬਸ ਇੰਡੀਆ 2018 ਦੀ ਸਭ ਤੋਂ ਅਮੀਰ ਸਿਤਾਰਿਆਂ ਦੀ ਸੂਚੀ ‘ਚ ਲਗਾਤਾਰ ਤੀਸਰੀ ਵਾਰ ਪਹਿਲੇ ਨੰਬਰ ‘ਤੇ ਆਏ ਹਨ | 253.25 ਕਰੋੜ ਰੁਪਏ ਦੀ ਸਾਲਾਨਾ ਕਮਾਈ ਦੇ ਨਾਲ ਸਲਮਾਨ ਭਾਰਤ ਦੇ ਸਭ ਤੋਂ ਅਮੀਰ ਸਿਤਾਰੇ ਬਣੇ ਹਨ | ‘ਟਾਈਗਰ ਜ਼ਿੰਦਾ ਹੈ’ ਅਤੇ ‘ਰੇਸ-3’ ਦੀ ਜ਼ਬਰਦਸਤ ਕਮਾਈ ਦੇ ਨਾਲ-ਨਾਲ ‘ਬ੍ਰੈਂਡ ਇੰਡੋਰਸਮੈਂਟਸ’ ਨੇ ਸਲਮਾਨ ਨੂੰ ਪਹਿਲੇ ਸਥਾਨ ‘ਤੇ ਪਹੁੰਚਾਇਆ | ਫਿਲਹਾਲ ਸਲਮਾਨ ਅਗਲੇ ਸਾਲ ਆਉਣ ਵਾਲੀ ਫ਼ਿਲਮ ‘ਭਾਰਤ’ ਦੀ ਤਿਆਰੀ ‘ਚ ਜੁਟੇ ਹੋਏ ਹਨ | ਸਲਮਾਨ ਦੇ ਬਾਅਦ 228.09 ਕਰੋੜ ਰੁਪਏ ਦੀ ਕੁੱਲ ਕਮਾਈ ਦੇ ਨਾਲ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੂਸਰੇ ਨੰਬਰ ‘ਤੇ ਹਨ | ਪਿਛਲੇ ਸਾਲ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਨ ਦੇ ਬਾਅਦ ਇਹ ਜੋੜੀ ਕਾਫ਼ੀ ਸੁਰਖੀਆਂ ‘ਚ ਰਹੀ ਹੈ | ਤੀਸਰੇ ਸਥਾਨ ‘ਤੇ ਬਾਲੀਵੁੱਡ ਦੇ ਅਕਸ਼ੈ ਕੁਮਾਰ ਪਹੁੰਚ ਗਏ ਹਨ | ਕੁੱਲ 185 ਕਰੋੜ ਰੁਪਏ ਦੀ ਕਮਾਈ ਦੇ ਨਾਲ ਅਕਸ਼ੈ ਦਾ ਦਬਦਬਾ ਕਾਇਮ ਰਿਹਾ ਹੈ | ਇਸ ਸੂਚੀ ‘ਚ ਚੌਥੇ ਸਥਾਨ ‘ਤੇ 112.8 ਕਰੋੜ ਰੁਪਏ ਦੀ ਕਮਾਈ ਨਾਲ ਦੀਪਿਕਾ ਪਾਦੂਕੋਨ ਕਾਇਮ ਹੈ | ਇਸੇ ਤਰ੍ਹਾਂ ਇਸ ਸਾਲ 101.77 ਕਰੋੜ ਰੁਪਏ ਦੀ ਕਮਾਈ ਨਾਲ ਸਾਬਕਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਪੰਜਵੇਂ ਸਥਾਨ ‘ਤੇ ਰਹੇ | ਪਿ੍ਅੰਕਾ ਚੋਪੜਾ ਇਸ ਸੂਚੀ ‘ਚ ਜਿੱਥੇ ਪਿਛਲੇ ਸਾਲ 7ਵੇਂ ਨੰਬਰ ‘ਤੇ ਸੀ, ਪਰ ਹੁਣ ਉਹ ਇਸ ਸੂਚੀ ‘ਚ ਸਿਖਰ 10 ਤੋਂ ਬਾਹਰ ਹੋ ਚੁੱਕੀ ਹੈ | ਉਹ ਇਸ ਸੂਚੀ ‘ਚ 18 ਕਰੋੜ ਦੀ ਕਮਾਈ ਨਾਲ 49ਵੇਂ ਸਥਾਨ ‘ਤੇ ਹੈ |

Leave a Reply

Your email address will not be published.