Home / ਭਾਰਤ / ਡਾ: ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

ਡਾ: ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

Spread the love

ਨਵੀਂ ਦਿੱਲੀ-ਪੰਜਾਬੀ ਦੇ ਪ੍ਰਸਿੱਧ ਕਵੀ ਡਾ: ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ | ਵੱਖ-ਵੱਖ ਭਾਸ਼ਾਵਾਂ ‘ਚ ਸਾਹਿਤ ਦੇ ਖੇਤਰ ‘ਚ ਵੱਡਾ ਨਾਮਣਾ ਖੱਟਣ ਵਾਲੇ ਕਵੀਆਂ, ਲੇਖਕਾਂ, ਨਾਵਲਕਾਰਾਂ, ਕਹਾਣੀਕਾਰਾਂ ਤੇ ਆਲੋਚਕਾਂ ਨੂੰ ਮਿਲਣ ਵਾਲੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ |
2018 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ 7 ਕਵਿਤਾਵਾਂ ਦੀ ਕਿਤਾਬਾਂ, 6 ਕਹਾਣੀਕਾਰਾਂ, 6 ਨਾਵਲਕਾਰਾਂ, 3 ਸਾਹਿਤਕ ਆਲੋਚਨਾ ਦੀ ਕਿਤਾਬਾਂ ਅਤੇ 2 ਨਿਬੰਧਾਂ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ ਹੈ | ਜਿਸ ‘ਚ ਕਵਿਤਾਵਾਂ ਲਈ ਪੰਜਾਬੀ ਕਵੀ ਡਾ: ਮੋਹਨਜੀਤ, ਸਨਾਂਤਾ ਤਾਂਤੀ ਨੂੰ (ਅਸਾਮੀ), ਪਰੇਸ਼ ਨਰਿੰਦਰ ਕਾਮਤ (ਕੋਕਣੀ), ਐਸ. ਰਾਮੇਸਨ ਨਾਇਰ (ਮਲਿਆਲਮ), ਡਾ: ਰਾਜੇਸ਼ ਕੁਮਾਰ ਵਿਆਸ (ਰਾਜਸਥਾਨੀ), ਡਾ: ਰਮਾ ਕਾਂਤ ਸ਼ੁਕਲਾ (ਸੰਸਕ੍ਰਿਤ) ਤੇ ਖਿਮਾਨ ਯੂ. ਮੁਲਾਨੀ ਨੂੰ (ਸਿੰਧੀ) ਲਈ ਚੁਣਿਆ ਗਿਆ ਹੈ | ਇੰਦਰਜੀਤ ਕੇਸਰ (ਡੋਗਰੀ), ਅਨੀਸ ਸਾਲੀਮ (ਅੰਗ੍ਰੇਜੀ), ਚਿਤਰਾ ਮੁਦਗਲ (ਹਿੰਦੀ), ਸ਼ਿਆਮ ਬੇਸਾਰਾ (ਸੰਤਾਲੀ), ਐਸ. ਰਾਮਾਕ੍ਰਿਸ਼ਨ (ਤਾਮਿਲ) ਤੇ ਰਹਮਾਨ ਅੱਬਾਸ ਨੂੰ (ਉਰਦੂ) ਨਾਵਲ ਲਈ ਚੁਣਿਆ ਗਿਆ ਹੈ | ਛੋਟੀਆਂ ਕਹਾਣੀਆਂ ਲਈ ਕਹਾਣੀਕਾਰ ਸਨਜੀਬ ਚਟੋਪਾਧਿਆਏ ਨੂੰ (ਬੰਗਾਲੀ), ਰਿਤੂਰਾਜ ਬਾਸੂਮਾਤਰੇ (ਬੋਡੋ), ਮੁਸ਼ਤਾਕ ਅਹਿਮਦ ਮੁਸ਼ਤਾਕ (ਕਸ਼ਮੀਰੀ), ਪ੍ਰੋ. ਬੀਨਾ ਠਾਕੁਰ (ਮੈਥਿਲੀ), ਬੁਧੀਚੰਦਰਾ ਹੀਸਨਾਂਬਾ (ਮਰਾਠੀ) ਤੇ ਲੋਕ ਨਾਥ ਉਪਾਧਿਆਏ ਚੰਪਾਗੇਨ ਨੂੰ (ਨਿਪਾਲੀ) ਚੁਣਿਆ ਗਿਆ ਹੈ | ਸਾਹਿਤਕ ਆਲੋਚਨਾ ਦੇ ਖੇਤਰ ‘ਚ ਕੇ.ਜੀ. ਨਾਗਾਰਾਜੱਪਾ ਨੂੰ (ਕੰਨੜ), ਮਾ ਸੂ ਪਾਟਿਲ (ਮਰਾਠੀ) ਤੇ ਪ੍ਰੋ. ਦਸਰਥੀ ਦਾਸ (ਉੜੀਆ) ਲਈ ਚੁਣਿਆ ਗਿਆ ਹੈ, ਜਦਕਿ ਪ੍ਰੋ. ਸ਼ਰੀਪਾ ਵਿਜੀਵਾਲਾ ਨੂੰ (ਗੁਜਰਾਤੀ) ਤੇ ਡਾ: ਕੋਲਕਾਲੂਰੀ ਇਨੋਚ ਨੂੰ (ਤੇਲਗੂ) ਨਿਬੰਧਾਂ ਦੀ ਕਿਤਾਬ ਲਈ ਚੁਣਿਆ ਗਿਆ ਹੈ | ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਚੰਦਰਸ਼ੇਖਰ ਕਾਮਬਰ ਦੀ ਅਗਵਾਈ ‘ਚ ਕਾਰਜਕਾਰੀ ਬੋਰਡ ਦੇ ਜੂਰੀ ਮੈਂਬਰਾਂ ਦੀ ਪ੍ਰਵਾਨਗੀ ਨਾਲ ਇਨ੍ਹਾਂ ਪੁਰਸਕਾਰਾਂ ਦੇ ਨਾਂਵਾਂ ਦੀਆਂ ਸਿਫਾਰਸ਼ਾਂ 24 ਭਾਰਤੀ ਭਾਸ਼ਾਵਾਂ ਦੇ ਪ੍ਰਤੀਨਿਧੀਆਂ ਵਲੋਂ ਕੀਤੀ ਗਈ ਹੈ | ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੂੰ 29 ਜਨਵਰੀ 2019 ਨੂੰ ਹੋਣ ਵਾਲੇ ਸਮਾਗਮ ‘ਚ ਇਕ ਲੱਖ ਰੁਪਏ ਦੇ ਚੈਕ ਦੇ ਨਾਲ ਤਾਂਬੇ ਦੀ ਤਸਤਰੀ ਤੇ ਇਕ ਸ਼ਾਲ ਆਦਿ ਭੇਟ ਕੀਤਾ ਜਾਵੇਗਾ |

Leave a Reply

Your email address will not be published.