Home / ਪੰਜਾਬ / ਜ਼ਾਕਿਰ ਮੂਸਾ ਦੇ ਬਠਿੰਡਾ-ਫ਼ਾਜ਼ਿਲਕਾ ‘ਚ ਲੁਕੇ ਹੋਣ ਕਾਰਨ ਪੰਜਾਬ ‘ਚ ਹਾਈ ਅਲਰਟ ਜਾਰੀ

ਜ਼ਾਕਿਰ ਮੂਸਾ ਦੇ ਬਠਿੰਡਾ-ਫ਼ਾਜ਼ਿਲਕਾ ‘ਚ ਲੁਕੇ ਹੋਣ ਕਾਰਨ ਪੰਜਾਬ ‘ਚ ਹਾਈ ਅਲਰਟ ਜਾਰੀ

Spread the love

ਬਠਿੰਡਾ- ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸੰਬੰਧਿਤ ਜ਼ਾਕਿਰ ਮੂਸਾ ਦੇ ਬਠਿੰਡਾ-ਫਾਜ਼ਲਿਕਾ ‘ਚ ਲੁਕੇ ਹੋਣ ਸੰਬੰਧੀ ਪੰਜਾਬ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇੰਟੈਲੀਜੈਂਸ ਦੀ ਨਵੀਂ ਰਿਪੋਰਟ ਪਿੱਛੋਂ ਦੋਵਾਂ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਉੱਪਰ ਫ਼ੌਜ ਦੇ ਵਿਸ਼ੇਸ਼ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਉਣ-ਜਾਣ ਵਾਲੀਆਂ ਟਰੇਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੂਸਾ ਦੀ ਪੰਜਾਬੀ ਪੱਗ ਤੇ ਵੇਸ-ਭੂਸ਼ਾ ਵਾਲੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ, ਮੂਸਾ 2010 ‘ਚ ਮੁਹਾਲੀ ਦੇ ਇੱਕ ਨਿੱਜੀ ਕਾਲਜ ‘ਚ ਇੰਜੀਨੀਅਰਿੰਗ ਕਰਨ ਆਇਆ ਸੀ ਤੇ 2013 ‘ਚ ਫ਼ੇਲ੍ਹ ਹੋਣ ਪਿੱਛੋਂ ਉਹ ਕਾਲਜ ਛੱਡ ਗਿਆ ਸੀ। ਖ਼ੁਫ਼ੀਆ ਏਜੰਸੀਆਂ ਮੁਤਾਬਿਕ ਉਸ ਦਾ ਪੰਜਾਬ ‘ਚ ਨੈੱਟਵਰਕ ਹੋ ਸਕਦਾ ਹੈ । ਮੂਸਾ ਬਠਿੰਡਾ ‘ਚ ਹੈ ਅਤੇ ਫ਼ੌਜ ਕਿਉ ਤਾਇਨਾਤ ਕੀਤੀ ਗਈ ਹੈ ਇਸ ਸੰਬੰਧੀ ਕਿਸੇ ਵੀ ਅਫ਼ਸਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

Leave a Reply

Your email address will not be published.