Home / ਦੇਸ਼ ਵਿਦੇਸ਼ / ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਹੋ ਰਹੇ ਯਤਨ ਨਾਕਾਫੀ: ਗੁਟੇਰੇਜ਼
Katowice: Leaders and negotiators from almost 200 nations from around the globe listen to speeches during the official opening of the key U.N. climate conference that is to agree on ways of fighting global warming in Katowice, Poland, Monday, Dec. 3, 2018. AP/PTI(AP12_3_2018_000141A)

ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਹੋ ਰਹੇ ਯਤਨ ਨਾਕਾਫੀ: ਗੁਟੇਰੇਜ਼

Spread the love

ਕੈਟੋਵਾਈਸ (ਪੋਲੈਂਡ)-ਪੋਲੈਂਡ ਵਿੱਚ ਸ਼ੁਰੂ ਹੋਏ ਵਾਤਾਵਰਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਸਾਰੀ ਦੁਨੀਆਂ ਵਾਤਾਵਰਨ ’ਚ ਹੋ ਰਹੀਆਂ ਤਬਦੀਲੀਆਂ ਰੋਕਣ ਲਈ ਯਤਨ ਕਰ ਰਹੀ ਹੈ। ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੇ ਵਾਤਵਰਨ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਰਿਪੋਰਟ ਪੇਸ਼ ਹੋਣ ਮਗਰੋਂ ਗੁਟੇਰੇਜ਼ ਨੇ ਕਿਹਾ, ‘ਅਸੀਂ ਅਜੇ ਜ਼ਿਆਦਾ ਕੁਝ ਨਹੀਂ ਕਰ ਰਹੇ ਹਾਂ ਤੇ ਨਾ ਹੀ ਤੇਜ਼ੀ ਨਾਲ ਕੁਝ ਕਰ ਰਹੇ ਹਾਂ।’ 2015 ’ਚ ਹੋਏ ਪੈਰਿਸ ਸਮਝੌਤੇ ’ਤੇ ਦਸਤਖਤ ਕਰਨ ਵਾਲੇ 200 ਮੁਲਕਾਂ ਨੇ ਇਸ ਵਾਰ ਆਲਮੀ ਤਪਸ਼ ਨੂੰ ਵਧਣ ਤੋਂ ਰੋਕਣ ਲਈ ਨਿਯਮ ਤੈਅ ਕਰਨੇ ਹਨ। ਗੁਟੇਰੇਜ਼ ਨੇ ਕਿਹਾ, ‘ਦੁਨੀਆਂ ਭਰ ਵਿੱਚ ਵਾਤਵਰਨ ਤਬਦੀਲੀ ਦੇ ਭਿਅੰਕਰ ਨਤੀਜੇ ਸਾਹਮਣੇ ਆ ਰਹੇ ਹਨ। ਅਸੀਂ ਜੋ ਯਤਨ ਕਰ ਰਹੇ ਹਾਂ ਉਹ ਨਾਕਾਫੀ ਹਨ ਤੇ ਇੰਨੇ ਤੇਜ਼ ਨਹੀਂ ਹਨ ਕਿ ਆਲਮੀ ਤਪਸ਼ ਨੂੰ ਛੇਤੀ ਘਟਾਇਆ ਜਾ ਸਕੇ।’ ਫਿਜ਼ੀ ਦੇ ਪ੍ਰਧਾਨ ਮੰਤਰੀ ਬੈਨੀਮਰਾਮਾ ਨੇ ਕਿਹਾ ਕਿ ਇਹ ਤਬਾਹੀ ਨੂੰ ਰੋਕਣ ਲਈ ਸਾਰੇ ਮੁਲਕਾਂ ਨੂੰ ਸੰਜੀਦਾ ਯਤਨ ਕਰਨੇ ਚਾਹੀਦੇ ਹਨ। ਇਸ ਸੰਮੇਲਨ ’ਚ 200 ਦੇਸ਼ਾਂ ਦੇ ਪ੍ਰਤੀਨਿਧ ਦੋ ਹਫ਼ਤੇ ਤੱਕ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨਗੇ।
ਵਿਸ਼ਵ ਬੈਂਕ ਵੱਲੋਂ 200 ਅਰਬ ਡਾਲਰ ਹੋਰ ਦੇਣ ਦਾ ਵਾਅਦਾ
ਵਿਸ਼ਵ ਬੈਂਕ ਨੇ 20121-25 ਦੌਰਾਨ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ 200 ਅਰਬ ਡਾਲਰ ਦੀ ਇੱਕ ਹੋਰ ਯੋਜਨਾ ਦਾ ਐਲਾਨ ਕੀਤਾ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਇਸ ਵਾਰ 200 ਅਰਬ ਡਾਲਰ ਦੀ ਰਾਸ਼ੀ ’ਚੋਂ ਕਰੀਬ 100 ਅਰਬ ਡਾਲਰ ਦੀ ਸਿੱਧੀ ਵਿੱਤੀ ਮਦਦ ਹੋਵੇਗੀ। ਵਿਸ਼ਵ ਬੈਂਕ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਪੋਲੈਂਡ ’ਚ 200 ਦੇਸ਼ਾਂ ਦੀ ਸੰਯੁਕਤ ਰਾਸ਼ਟਰ ਵਾਤਾਵਰਨ ਸਿਖਰ ਵਾਰਤਾ ਚੱਲ ਰਹੀ ਹੈ।

Leave a Reply

Your email address will not be published.