Home / ਮਨੋਰੰਜਨ / ਆਖਿਰ ਕਿਉਂ ਚਰਚਾ ”ਚ ਹੈ ਨਿੱਕ ਦੇ ਹੱਥਾਂ ”ਤੇ ਲੱਗੀ ਮਹਿੰਦੀ?

ਆਖਿਰ ਕਿਉਂ ਚਰਚਾ ”ਚ ਹੈ ਨਿੱਕ ਦੇ ਹੱਥਾਂ ”ਤੇ ਲੱਗੀ ਮਹਿੰਦੀ?

Spread the love

ਜੋਧਪੁਰ – ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਅਮਰੀਕੀ ਸਿੰਗਰ ਨਿੱਕ ਜੋਨਸ ਨਾਲ ਸ਼ਨੀਵਾਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਈ। ਜੋਧਪੁਰ ਦੇ ਉਮੇਦ ਭਵਨ ਪੈਲਸ ‘ਚ ਕੈਥੋਲਿਕ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦਾ ਵਿਆਹ ਹੋਇਆ। ਨਿੱਕ-ਪ੍ਰਿਯੰਕਾ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਕਾਫੀ ਧੂਮ ਧਾਮ ਨਾਲ ਹੋਈਆਂ।
ਪ੍ਰਿਯੰਕਾ ਚੋਪੜਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਨਿੱਕ-ਪ੍ਰਿਯੰਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਨਿੱਕ ਨੇ ਮਹਿੰਦੀ ਨਾਲ ਆਪਣੀ ਹੱਥ ‘ਤੇ ‘ਓਮ’ ਲਿਖਵਾਇਆ ਸੀ। ਹੱਥ ‘ਤੇ ‘ਓਮ’ ਲਿਖਾਵਾ ਕੇ ਨਿੱਕ ਕਾਫੀ ਸੁਰਖੀਆਂ ‘ਚ ਛਾ ਗਏ ਹਨ। ਇਕ ਤਸਵੀਰ ‘ਚ ਨਿੱਕ ਨੇ ‘ਓਮ’ ਨਾਲ ਦੇਸੀ ਗਰਲ ਦਾ ਨਾਂ ਵੀ ਲਿਖਵਾਇਆ ਹੈ।
ਵਿਆਹ ਤੋਂ ਬਾਅਦ ਪ੍ਰਿਯੰਕਾ-ਨਿੱਕ ਦੇ ਵਿਆਹ ਦਾ ਜਸ਼ਨ ਮਨਾਇਆ ਗਿਆ ਹੈ, ਜਿਸ ‘ਚ ਉਨ੍ਹਾਂ ਨੇ ‘ਉਮੇਦ ਭਵਨ’ ‘ਚ ਆਤਿਸ਼ਬਾਜ਼ੀ ਚਲਾਈ। ਇਹ ਆਤਿਸ਼ਬਾਜ਼ੀ ਲਗਭਗ 3 ਮਿੰਟ ਚੱਲੀ। ਇਸ ਆਤਿਸ਼ਬਾਜ਼ੀ ਕਾਰਨ ਪ੍ਰਿਯੰਕਾ ਨੂੰ ਫੈਨਜ਼ ਵਲੋਂ ਟਰੋਲ ਵੀ ਕੀਤਾ ਜਾ ਰਿਹਾ ਹੈ।
ਤਸਵੀਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਪ੍ਰਿਯੰਕਾ ਨੇ ਨਿੱਕ ਨੂੰ ਆਪਣੀ ਹੀ ਰੰਗ ‘ਚ ਪੂਰੀ ਤਰ੍ਹਾਂ ਰੰਗ ਲਿਆ ਹੈ। ਮਹਿੰਦੀ ਸੈਰੇਮਨੀ ‘ਚ ਪ੍ਰਿਯੰਕਾ ਚੋਪੜਾ ਇਕ ਦਮ ਪਾਰੰਪਰਿਕ ਅੰਦਾਜ਼ ‘ਚ ਨਜ਼ਰ ਆਈ। ਇਨ੍ਹਾਂ ਤਸਵੀਰਾਂ ‘ਚ ਪੀਸੀ ਮਹਿੰਦੀ ਸੈਰੇਮਨੀ ਨੂੰ ਖੂਬ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਪ੍ਰਿਯੰਕਾ ਨੇ ਮਲਟੀ ਕਲਰ ਦੀ ਡਪੈੱਸ ਪਾਈ ਸੀ, ਜਿਸ ‘ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

Leave a Reply

Your email address will not be published.