Home / ਭਾਰਤ / ਕਰਤਾਰਪੁਰ ਲਾਂਘੇ ਦੀ ਤਰਜ਼ ‘ਤੇ ਮਹਿਬੂਬਾ ਨੇ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

ਕਰਤਾਰਪੁਰ ਲਾਂਘੇ ਦੀ ਤਰਜ਼ ‘ਤੇ ਮਹਿਬੂਬਾ ਨੇ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

Spread the love

ਸ਼੍ਰੀਨਗਰ — ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘੇ ਦੀ ਤਰਜ਼ ‘ਤੇ ਕਸ਼ਮੀਰੀ ਪੰਡਤਾਂ ਦੀ ਪਹੁੰਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਸਥਿਤ ਸ਼ਾਰਦਾ ਪੀਠ ਬਣਾਉਣ ਲਈ ਰਾਹ ਖੋਲ੍ਹਣ ਦੀ ਬੇਨਤੀ ਕੀਤੀ ਹੈ। ਮਹਿਬੂਬਾ ਨੇ ਸ਼ਾਰਦਾ ਪੀਠ ਧਾਮ ਦਾ ਰਾਹ ਖੋਲ੍ਹਣ ਲਈ ਮੋਦੀ ਨੂੰ ਮੰਗ ਕਰਦੇ ਹੋਏ ਇਕ ਚਿੱਠੀ ਲਿਖੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ‘ਚ ਸਥਿਤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਮਨਜ਼ੂਰੀ ਦਿੱਤੀ ਅਤੇ ਇਸ ਦੀ ਭਾਰਤੀ ਸਰਹੱਦ ‘ਚ ਨੀਂਹ ਪੱਥਰ ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅਤੇ ਪਾਕਿਸਤਾਨ ਵੱਲ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰੱਖੀ ਹੈ।
ਮਹਿਬੂਬਾ ਨੇ ਟਵਿੱਟਰ ‘ਤੇ ਮੋਦੀ ਨੂੰ ਚਿੱਠੀ ਲਿਖੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਸ਼ਾਰਦਾ ਪੀਠ ਨੂੰ ਕਸ਼ਮੀਰੀ ਪੰਡਤਾਂ ਲਈ ਖੋਲ੍ਹਣ ਜਾਣ ਲਈ ਕਰਤਾਰਪੁਰ ਸਾਹਿਬ ਵਾਂਗ ਹੀ ਲਾਂਘਾ ਬਣਾਏ ਜਾਣ ਦੀ ਬੇਨਤੀ ਕੀਤੀ ਹੈ। ਚਿੱਠੀ ਵਿਚ ਮੋਦੀ ਨੂੰ ਵਧਾਈ ਦਿੰਦੇ ਹੋਏ ਮਹਿਬੂਬਾ ਨੇ ਲਿਖਿਆ, ”ਸਾਡੀ ਪਾਰਟੀ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਭਰੋਸੇ ਨੂੰ ਵਧਾਉਣ ਲਈ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੀ ਹਮੇਸ਼ਾ ਤੋਂ ਹਿਮਾਇਤ ਕਰਦੀ ਰਹੀ ਹੈ। ਪਾਰਟੀ ਨੇ ਹਮੇਸ਼ਾ ਦੋਹਾਂ ਦੇਸ਼ਾਂ ਵਿਚਾਲੇ ਪੁਰਾਣੇ ਰਸਤਿਆਂ ਨੂੰ ਖੋਲ੍ਹੇ ਜਾਣ ਦਾ ਸਮਰਥਨ ਕੀਤਾ ਹੈ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਣਾ ਸਾਡੇ ਸਾਹਮਣੇ ਇਕ ਹੋਰ ਮੌਕਾ ਰੱਖਿਆ ਹੈ। ਉਨ੍ਹਾਂ ਨੇ ਚਿੱਠੀ ਵਿਚ ਲਿਖਿਆ ਹੈ ਕਿ ਸ਼ਾਰਦਾ ਪੀਠ ਕਸ਼ਮੀਰੀ ਪੰਡਤਾਂ ਲਈ ਬਹੁਤ ਮਹੱਤਵਪੂਰਨ ਧਾਰਮਿਕ ਥਾਂ ਹੈ। ਕਸ਼ਮੀਰੀ ਪੰਡਤ ਆਜ਼ਾਦੀ ਤੋਂ ਪਹਿਲਾਂ ਉੱਥੇ ਜਾਂਦੇ ਸਨ ਅਤੇ ਹੁਣ ਇਸ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ ਜਾਣ ਦੀ ਮਨਜ਼ੂਰੀ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਆਸ ਬੱਝੀ ਹੈ ਅਤੇ ਉਹ ਕਾਫੀ ਉਤਸ਼ਾਹਿਤ ਹਨ। ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਸਿੱਖਾਂ ਲਈ ਖੋਲ੍ਹਿਆ ਗਿਆ ਹੈ, ਉਸ ਤਰ੍ਹਾਂ ਹੀ ਸ਼ਾਰਦਾ ਪੀਠ ਦਾ ਰਾਹ ਵੀ ਖੋਲ੍ਹਿਆ ਜਾਵੇ। ਇਸ ਦੇ ਖੁੱਲ੍ਹ ਜਾਣ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਮਿਲੇਗੀ। ਸ਼ਾਰਦਾ ਪੀਠ ਨੂੰ ਖੁੱਲ੍ਹਵਾਉਣ ਲਈ ਸੰਘਰਸ਼ ਕਰ ਰਹੇ ਕਸ਼ਮੀਰੀ ਪੰਡਤਾਂ ਦੀ ਕਮੇਟੀ ਦੇ ਇਕ ਵਫ਼ਦ ਨੇ ਮੇਰੇ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪੈਂਡਿੰਗ ਮੰਗ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਬੇਨਤੀ ਕੀਤੀ। ਮਹਿਬੂਬਾ ਨੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਪੀ. ਐੱਮ. ਮੋਦੀ ਨੂੰ ਕੀਤੀ ਗਈ ਬੇਨਤੀ ‘ਤੇ ਵਿਚਾਰ ਕੀਤਾ ਜਾਵੇਗਾ।

Leave a Reply

Your email address will not be published.