Home / ਮਨੋਰੰਜਨ / ਵਿਆਹ ਤੋਂ ਬਾਅਦ ਇਸ ਫਿਲਮ ਨਾਲ ਵਾਪਸੀ ਕਰੇਗੀ ਦੀਪਿਕਾ

ਵਿਆਹ ਤੋਂ ਬਾਅਦ ਇਸ ਫਿਲਮ ਨਾਲ ਵਾਪਸੀ ਕਰੇਗੀ ਦੀਪਿਕਾ

Spread the love

ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਵਿਆਹ ਤੋਂ ਬਾਅਦ ਫਿਲਮਾਂ ‘ਚ ਵਾਪਸੀ ਕਰੇਗੀ। ਦੀਪਿਕਾ ਨੇ ਹਾਲ ਹੀ ‘ਚ ਰਣਵੀਰ ਸਿੰਘ ਨਾਲ ਵਿਆਹ ਕਰਵਾਇਆ ਹੈ। ਕਾਫੀ ਸਮੇਂ ਤੋਂ ਦੀਪਿਕਾ ਨੇ ਕੋਈ ਫਿਲਮ ਸਾਈਨ ਨਹੀਂ ਕੀਤੀ ਹੈ। ਦੀਪਿਕਾ ਆਖਰੀ ਵਾਰ ਇਸ ਸਾਲ ਪ੍ਰਦਰਸ਼ਿਤ ਹੋਈ ਫਿਲਮ ‘ਪਦਮਾਵਤ’ ‘ਚ ਨਜ਼ਰ ਆਈ ਸੀ। ਦੀਪਿਕਾ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਮਾਰਚ 2019 ਤੋਂ ਕਰੇਗੀ। ਦੀਪਿਕਾ ਮੇਘਨਾ ਗੁਲਜ਼ਾਰ ਦੀ ਐਸਿਡ ਹਮਲੇ ਦੀ ਪੀੜਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ ‘ਤੇ ਬਣ ਰਹੀ ਫਿਲਮ ‘ਚ ਲੀਡ ਰੋਲ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਮਾਰਚ 2019 ‘ਚ ਸ਼ੁਰੂ ਹੋਵੇਗੀ।
ਇਟਲੀ ‘ਚ ਹੋਏ ਵਿਆਹ ਤੋਂ ਬਾਅਦ ਬੀਤੇ ਦਿਨੀਂ ਦੀਪਿਕਾ ਤੇ ਰਣਵੀਰ ਨੇ ਬੰਗਲੌਰ ‘ਚ ਰਿਸੈਪਸ਼ਨ ਪਾਰਟੀ ਕੀਤੀ । ਰਿਸੈਪਸ਼ਨ ਦੀਆਂ ਕਈ ਤਸਵੀਰਾਂ ‘ਦੀਪਵੀਰ’ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ, ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਗਈਆਂ।

Leave a Reply

Your email address will not be published.