Home / ਮਨੋਰੰਜਨ / ‘ਕਲਿੰਗ ਸੈਨਾ’ ਦੀ ਸ਼ਾਹਰੁਖ ਨੂੰ ਧਮਕੀ, ਓੜੀਸ਼ਾ ਆਉਣ ‘ਤੇ ਕਾਲੇ ਝੰਡੇ ਤੇ ਸਿਆਹੀ ਨਾਲ ਕਰਾਂਗੇ ਸਵਾਗਤ

‘ਕਲਿੰਗ ਸੈਨਾ’ ਦੀ ਸ਼ਾਹਰੁਖ ਨੂੰ ਧਮਕੀ, ਓੜੀਸ਼ਾ ਆਉਣ ‘ਤੇ ਕਾਲੇ ਝੰਡੇ ਤੇ ਸਿਆਹੀ ਨਾਲ ਕਰਾਂਗੇ ਸਵਾਗਤ

Spread the love

ਮੁੰਬਈ — ਓੜੀਸ਼ਾ ਦੇ ਇਕ ਸਥਾਨਕ ਸੰਗਠਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਗਲੇ ਹਫਤੇ ਇਥੇ ਹੋਣ ਵਾਲੇ ਪ੍ਰੋਗਰਾਮ ‘ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਤੇ ਸਿਆਹੀ ਸੁੱਟੀ ਜਾਵੇਗੀ। ਕੰਲਗ ਸੇਨਾ ਨਾਂ ਦੇ ਇਸ ਸੰਗਠਨ ਦੇ ਮੁੱਖੀਆ ਹੇਮੰਤ ਰਥ ਨੇ ਕਿਹਾ ਹੈ ਕਿ ਖਾਨ ਨੇ ਅੱਜ ਤੋਂ 17 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ‘ਅਸ਼ੋਕਾ’ ‘ਚ ਓੜੀਸ਼ਾ ਤੇ ਇਥੇ ਦੇ ਲੋਕਾਂ ਦਾ ਅਪਮਾਨ ਕੀਤਾ ਸੀ। ਸੰਗਠਨ ‘ਚ ਇਸ ਮਾਮਲੇ ‘ਤੇ 1 ਨਵੰਬਰ ਨੂੰ ਪੁਲਸ ‘ਚ ਰਿਪੋਰਟ ਵੀ ਲਿਖਵਾਈ ਹੈ। ਸ਼ਾਹਰੁਖ ਖਾਨ ਦਾ ਇਥੇ ਅਗਲੇ ਹਫਤੇ 2018 ਪੁਰਸ਼ ਹਾਕੀ ਵਿਸ਼ਵ ਕੱਪ ਸਮਾਰੋਹ ‘ਚ ਆਉਣ ਦਾ ਪ੍ਰੋਗਰਾਮ ਹੈ। ਮੁੱਖਮੰਤਰੀ ਨਵੀਨ ਪਟਨਾਇਕ ਨੇ ਸ਼ਾਹਰੁਖ ਖਾਨ ਨੂੰ ਇਥੇ ਆਉਣ ਲਈ ਸੱਦਾ ਦਿੱਤਾ ਹੈ।

Leave a Reply

Your email address will not be published.