Home / ਮਨੋਰੰਜਨ / ਰਿਸੈਪਸ਼ਨ ਲਈ ਦੀਪਿਕਾ ਨੇ ਪਹਿਨੀ ਮਾਂ ਵਲੋਂ ਗਿਫਟ ਕੀਤੀ ਸਾੜ੍ਹੀ

ਰਿਸੈਪਸ਼ਨ ਲਈ ਦੀਪਿਕਾ ਨੇ ਪਹਿਨੀ ਮਾਂ ਵਲੋਂ ਗਿਫਟ ਕੀਤੀ ਸਾੜ੍ਹੀ

Spread the love

ਜਲੰਧਰ — ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਵਿਆਹ ਦੀ ਪਹਿਲੀ ਰਿਸੈਪਸ਼ਨ ਬੰਗਲੌਰ ਵਿਖੇ ਅੱਜ ਰਾਤ ਹੋਣ ਜਾ ਰਹੀ ਹੈ। ਇਸ ਰਿਸੈਪਸ਼ਨ ਪਾਰਟੀ ਲਈ ਕੁਝ ਸਮਾਂ ਪਹਿਲਾਂ ਹੀ ਦੀਪਿਕਾ ਆਪਣੀ ਟੀਮ ਨਾਲ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੀ ਸੀ।
ਹੁਣ ਰਣਵੀਰ ਤੇ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹ ਬੰਗਲੌਰ ‘ਚ ਹੋਣ ਜਾ ਰਹੀ ਵਿਆਹ ਦੀ ਪਹਿਲੀ ਰਿਸੈਪਸ਼ਨ ਲਈ ਤਿਆਰ ਹੋਏ ਹਨ। ਡਿਜ਼ਾਈਨਰ ਸਬਿਆਸਾਚੀ ਨੇ ਦੋਵਾਂ ਦੀ ਤਸਵੀਰ ਸਾਂਝੀ ਕਰਦਿਆਂ ਇਨ੍ਹਾਂ ਦੇ ਸਟਾਈਲ ਬਾਰੇ ਜਾਣਕਾਰੀ ਦਿੱਤੀ ਹੈ। ਦਰਅਸਲ ਦੀਪਿਕਾ ਨੇ ਅੱਜ ਦੀ ਰਿਸੈਪਸ਼ਨ ਲਈ ਆਪਣੀ ਮਾਂ ਉੱਜਲਾ ਪਾਦੁਕੋਣ ਵਲੋਂ ਗਿਫਟ ਕੀਤੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਅੰਗਦੀ ਗਲੇਰੀਆ ਨੇ ਤਿਆਰ ਕੀਤਾ ਹੈ, ਉਥੇ ਰਣਵੀਰ ਸਿੰਘ ਨੇ ਰੋਹਿਤ ਬਲ ਵਲੋਂ ਤਿਆਰ ਕੀਤੀ ਇੰਡੋ-ਵੈਸਟਰਨ ਸ਼ੇਰਵਾਨੀ ਪਹਿਨੀ ਹੈ। ਦੋਵਾਂ ਨੂੰ ਸਟਾਈਲ ਸਬਿਆਸਾਚੀ ਵਲੋਂ ਕੀਤਾ ਗਿਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਦੂਜੀ ਰਿਸੈਪਸ਼ਨ 1 ਦਸੰਬਰ ਨੂੰ ਮੁੰਬਈ ਵਿਖੇ ਹੋਵੇਗੀ।

Leave a Reply

Your email address will not be published.