ਮੁੱਖ ਖਬਰਾਂ
Home / ਪੰਜਾਬ / ਅੰਮ੍ਰਿਤਸਰ ਗੁਪਤ ਲਿਫਾਫੇ ”ਚੋਂ 13 ਨੂੰ ਨਿਕਲੇਗਾ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਨਾਂ

ਅੰਮ੍ਰਿਤਸਰ ਗੁਪਤ ਲਿਫਾਫੇ ”ਚੋਂ 13 ਨੂੰ ਨਿਕਲੇਗਾ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਨਾਂ

Spread the love

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਦੀ ਚੋਣ ਜੋ 13 ਨਵੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿਚ ਤੈਅ ਕੀਤੀ ਜਾਵੇਗੀ, ਉਸ ਲਈ ਕਮੇਟੀ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਸ ਦਿਨ ਜਿਹੜੇ ਵੀ ਮਤੇ ਪਾਸ ਕੀਤੇ ਜਾਣਗੇ, ਉਹ ਮਤੇ ਪਿਛਲੇ ਸਾਲਾਂ ਵਿਚ ਬਣਾਈ ਗਈ ਭਾਸ਼ਾ ਦੇ ਆਧਾਰ ‘ਤੇ ਹੋਣਗੇ। ਇਸ ਨੂੰ ਕਮੇਟੀ ਦਾ ਪਬਲੀਸਿਟੀ ਵਿਭਾਗ ਅੰਤਿਮ ਛੋਹਾਂ ਦੇ ਕੇ ਤਿਆਰ ਕਰ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਆਧਾਰ ਭਾਵੇਂ ਪਾਰਟੀ ਲਈ ਰੀੜ੍ਹ ਦੀ ਹੱਡੀ ਦੇ ਸਮਾਨ ਹਮੇਸ਼ਾ ਰਿਹਾ ਹੈ ਪਰ ਇਸ ਵਾਰ ਚੋਣਾਂ ਪੰਥਕ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਅਤੇ ਬਾਦਲ ਪਰਿਵਾਰ ਲਈ ਬੜੀ ਮੁਸ਼ਕਲ ਅਤੇ ਚੁਣੌਤੀ ਭਰੀਆਂ ਹੋਣਗੀਆਂ। ਇਸ ਵਾਰ ਦੀ ਚੋਣ ‘ਚ ਬਰਗਾੜੀ ਦਾ ਬੇਅਦਬੀ ਵਿਵਾਦ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਖਿਲਾਫ ਲਗਾਤਾਰ ਵਿਰੋਧ ਕਰਨ ਤੋਂ ਇਲਾਵਾ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਕਿਤਾਬਾਂ ਵਿਚ ਗੁਰੂਆਂ ਦੀ ਬੇਅਦਬੀ ਦੀ ਭਾਸ਼ਾ ਨੂੰ ਤਬਦੀਲ ਨਾ ਕਰਨ ਦਾ ਮੁੱਦਾ ਵੀ ਇਸ ਵਾਰ ਦੀਆਂ ਚੋਣਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦਕਿ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਅਤੇ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਹੋਣ ਦੇ ਬਾਵਜੂਦ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਕੋਈ ਹੁੰਗਾਰਾ ਨਾ ਭਰਨ ਕਾਰਨ ਇਹ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਦੇ ਦਿਲਾਂ ਵਿਚ ਵਿਚਾਰ-ਅਧੀਨ ਸਾਬਤ ਹੋ ਸਕਦਾ ਹੈ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨੌਜਵਾਨ ਨੇਤਾ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਆਪਣੀ ਪਾਰਟੀ ਦਾ ਕਬਜ਼ਾ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਜ਼ੋਰ ਤਾਂ ਲਾ ਰਹੇ ਹਨ ਪਰ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਗੁਪਤ ਲਿਫਾਫੇ ਵਿਚੋਂ ਕਿਹੜੇ ਨਵੇਂ ਪ੍ਰਧਾਨ ਦੇ ਅਹੁਦੇ ਦਾ ਨਾਂ ਹੈ, ਇਹ ਸਭ ਕੁਝ ਇਕ ਬੁਝਾਰਤ ਬਣਿਆ ਹੋਇਆ ਹੈ ਜਦਕਿ ਪਾਰਟੀ ਦੀ ਸਿਆਸੀ ਹਾਲਤ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਸ ਵਾਰ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਫਿਰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦੇਣਾ ਪਾਰਟੀ ਹਿੱਤ ਲਈ ਸਹੀ ਸਾਬਤ ਹੋ ਸਕਦਾ ਹੈ।

Leave a Reply

Your email address will not be published.