ਮੁੱਖ ਖਬਰਾਂ
Home / ਪੰਜਾਬ / ਪੰਜਾਬ ਦੇ ਲੋਕਾਂ ਨੂੰ ਇਕ ਹੋਰ ਤੋਹਫਾ, ਪਟਨਾ ਸਾਹਿਬ ਲਈ ਸ਼ੁਰੂ ਹੋਵੇਗੀ ਫਲਾਈਟ

ਪੰਜਾਬ ਦੇ ਲੋਕਾਂ ਨੂੰ ਇਕ ਹੋਰ ਤੋਹਫਾ, ਪਟਨਾ ਸਾਹਿਬ ਲਈ ਸ਼ੁਰੂ ਹੋਵੇਗੀ ਫਲਾਈਟ

Spread the love

ਅੰਮ੍ਰਿਤਸਰ — ਪੰਜਾਬ ਦੇ ਲੋਕਾਂ ਨੂੰ ਇਕ ਹੋਰ ਤੋਹਫਾ ਮਿਲਣ ਜਾ ਰਿਹਾ ਹੈ। ਸਾਲ 2019 ‘ਚ ਅੰਮ੍ਰਿਤਸਰ ਹਵਾਈ ਅੱਡੇ ਤੋਂ 6 ਨਵੇਂ ਮਾਰਗਾਂ ‘ਤੇ ਫਲਾਈਟਸ ਸ਼ੁਰੂ ਹੋ ਸਕਦੀਆਂ ਹਨ। ਇਨ੍ਹਾਂ ਮਾਰਗਾਂ ‘ਚ ਹੈਦਰਾਬਾਦ, ਪਟਨਾ ਸਾਹਿਬ, ਵਾਰਾਣਸੀ, ਕੋਲਕਾਤਾ, ਜੈਪੁਰ ਅਤੇ ਗੋਆ ਸ਼ਾਮਲ ਹਨ, ਜਿਨ੍ਹਾਂ ਲਈ ਏਅਰਲਾਈਨਜ਼ ਨੂੰ ਬੋਲੀ ਲਾਉਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਖੇਤਰੀ ਸੰਪਰਕ ਯੋਜਨਾ ਅਧੀਨ ਨਵੇਂ ਮਾਰਗ ਅਲਾਟ ਕਰਨ ਲਈ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਉਠਾਈਆਂ ਮੰਗਾਂ ‘ਤੇ ਸਹਿਮਤੀ ਦੇ ਦਿੱਤੀ ਹੈ। ਇਨ੍ਹਾਂ ਮਾਰਗਾਂ ਲਈ ਹਵਾਈ ਜਹਾਜ਼ ਕੰਪਨੀਆਂ ਜਨਵਰੀ 2019 ਤਕ ਬੋਲੀ ਲਗਾ ਸਕਦੀਆਂ ਹਨ ਅਤੇ ਉਸ ਦੇ ਬਾਅਦ ਜਲਦ ਹੀ ਨਵੀਆਂ ਉਡਾਣਾਂ ਵੀ ਸ਼ੁਰੂ ਹੋ ਜਾਣਗੀਆਂ। ਇਹ ਫਲਾਈਟਾਂ ਸ਼ੁਰੂ ਹੋਣ ਨਾਲ ਨਾ ਸਿਰਫ ਟੂਰਿਜ਼ਮ ਵਧੇਗਾ ਸਗੋਂ ਵਪਾਰ ‘ਚ ਵੀ ਵਾਧਾ ਹੋਵੇਗਾ।

Leave a Reply

Your email address will not be published.