ਮੁੱਖ ਖਬਰਾਂ
Home / ਮੁੱਖ ਖਬਰਾਂ / ਵੋਟਿੰਗ ਤੋਂ ਇਕ ਦਿਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤੇ ਧਮਾਕੇ

ਵੋਟਿੰਗ ਤੋਂ ਇਕ ਦਿਨ ਪਹਿਲਾਂ ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤੇ ਧਮਾਕੇ

Spread the love

ਰਾਏਪੁਰ – ਛੱਤੀਸਗੜ੍ਹ ‘ਚ ਪਹਿਲੇ ਪੜਾਅ ਦਾ ਮਤਦਾਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਹੀ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਐਂਟੀ ਨਕਸਲ ਅਪਰੇਸ਼ਨ ਦੇ ਸਪੈਸ਼ਲ ਡੀ.ਜੀ. ਡੀਐਮ ਅਵਸਥੀ ਨੇ ਦੱਸਿਆ ਕਿ ਕਾਂਕੇਰ ਦੇ ਕੋਇਲੀਬੇੜਾ ਇਲਾਕੇ ‘ਚ ਨਕਸਲੀਆਂ ਨੇ ਬੀ.ਐਸ.ਐਫ. ਦੀ ਏਰੀਆ ਡੋਮੀਨੇਸ਼ਨ ਟੀਮ ਨੂੰ ਨਿਸ਼ਾਨਾ ਬਣਾਉਂਦੇ 6 ਆਈ.ਈ.ਡੀ. ਧਮਾਕੇ ਕੀਤੇ। ਧਮਾਕੇ ਮਗਰੋਂ ਨਕਸਲੀਆਂ ਨੇ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮੁੱਠਭੇੜ ‘ਚ ਦੋ ਨਕਸਲੀ ਢੇਰ ਹੋਏ ਹਨ ਤੇ ਇਕ ਜਵਾਨ ਜ਼ਖਮੀ ਹੋਇਆ ਹੈ।

Leave a Reply

Your email address will not be published.