ਮੁੱਖ ਖਬਰਾਂ
Home / ਭਾਰਤ / ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਮਾਮਲੇ ਦੀ NIA ਕਰੇਗੀ ਜਾਂਚ

ਕਸ਼ਮੀਰੀ ਵਿਦਿਆਰਥੀਆਂ ਦੀ ਗ੍ਰਿਫਤਾਰੀ ਮਾਮਲੇ ਦੀ NIA ਕਰੇਗੀ ਜਾਂਚ

Spread the love

ਚੰਡੀਗੜ੍ਹ — ਪੰਜਾਬ ਦੀ ਜਲੰਧਰ ਪੁਲਿਸ ਤੇ ਜੰਮੂ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਨੇ ਬੁੱਧਵਾਰ ਨੂੰ ਕਸ਼ਮੀਰ ‘ਚ ਸਰਗਰਮ ਅੱਤਵਾਦੀ ਜਮਾਤ ਅੰਸਾਰ ਗਾਜਵਤ-ਉੱਲ- ਹਿੰਦ (ਏਜੀਐੱਚ) ਦੇ ਤਿੰਨ ਮੈਂਬਰ ਵਿਦਿਆਰਥੀਆਂ ਨੂੰ ਸੀਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੌਜੀ ਦੇ ਸ਼ਾਹਪੁਰ ਕੈਂਪਸ ਤੋਂ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਵਿਦਿਆਰਥੀ ਸੀਟੀ ਇੰਸਟੀਚਿਊਟ ‘ਚ ਬੀਟੈੱਕ ਦੇ ਵਿਦਿਆਰਥੀ ਹਨ ਤੇ ਇਕ ਸੇਂਟ ਸੋਲਜ਼ਰ ਗਰੁੱਪ ਦਾ ਮੈਡੀਕਲ ਲੈਬ ਸਾਇੰਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਗਿ੍ਰਫ਼ਤਾਰ ਵਿਦਿਆਰਥੀਆਂ ਦੇ ਕਬਜ਼ੇ ਵਿਚੋਂ ਪੁਲਿਸ ਨੇ ਏਕੇ 47 ਅਸਾਲਟ ਰਾਈਫਲ, ਦੋ ਇਟਲੀ ਦੇ ਬਣੇ ਪਿਸਤੌਲ, ਦੋ ਮੈਗਜ਼ੀਨ ਤੇ ਇਕ ਕਿੱਲੋ ਆਰਡੀਐਕਸ ਬਰਾਮਦ ਕੀਤਾ ਹੈ।

Leave a Reply

Your email address will not be published.