ਮੁੱਖ ਖਬਰਾਂ
Home / ਮਨੋਰੰਜਨ / ”ਠਗਸ ਆਫ ਹਿੰਦੋਸਤਾਨ”

”ਠਗਸ ਆਫ ਹਿੰਦੋਸਤਾਨ”

Spread the love

ਮੁੰਬਈ — ਵਿਜੇ ਕ੍ਰਿਸ਼ਣ ਆਚਾਰਿਆ ਨੇ ‘ਧੂਮ’, ‘ਧੂਮ 2’, ‘ਪਿਆਰ ਕੇ ਸਾਈਡ ਇਫੈਕਟਸ’, ‘ਗੁਰੂ’ ਵਰਗੀਆਂ ਫਿਲਮਾਂ ‘ਚ ਕਦੇ ਸਕ੍ਰੀਨਪਲੇਅ ਤਾਂ ਕਦੇ ਸੰਵਾਦ ਲਿਖਣ ਦਾ ਕੰਮ ਕੀਤਾ ਹੈ। ਬਾਅਦ ‘ਚ ਅਕਸ਼ੈ ਕੁਮਾਰ, ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੂੰ ਲੈ ਕੇ ਉਨ੍ਹਾਂ ਨੇ ‘ਟਸ਼ਨ’ ਦਾ ਨਿਰਦੇਸ਼ਨ ਕੀਤਾ ਸੀ। ਇਸ ਤੋਂ ਬਾਅਦ ਆਮਿਰ ਖਾਨ ਨਾਲ ‘ਧੂਮ 3’ ਅਤੇ ਹੁਣ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਲੈ ਕੇ ‘ਠਗਸ ਆਫ ਹਿੰਦੋਸਤਾਨ’ ਬਣਾਈ ਹੈ। ਫਿਲਮ ਦਾ ਟੀਜ਼ਰ ਅਤੇ ਟਰੇਲਰ ਕਾਫੀ ਸ਼ਾਨਦਾਰ ਰਿਹਾ। ਪਹਿਲੀ ਵਾਰ ਅਮਿਤਾਭ ਬੱਚਨ ਅਤੇ ਆਮਿਰ ਖਾਨ ਨੂੰ ਇਕੱਠੇ ਪਰਦੇ ‘ਤੇ ਦੇਖਣ ਦਾ ਮੌਕਾ ਮਿਲਿਆ।
ਕਹਾਣੀ
ਫਿਲਮ ਦੀ ਕਹਾਣੀ 1795 ਦੇ ਭਾਰਤ ਦੀ ਹੈ, ਜਦੋਂ ਭਾਰਤ ‘ਤੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਅਤੇ ਬਹੁਤ ਸਾਰੇ ਰਾਜ ਅੰਗਰੇਜ਼ਾਂ ਦੇ ਹੱਥਾਂ ‘ਚ ਸਨ ਪਰ ਰੌਨਕਪੁਰ ਇਕ ਅਜਿਹਾ ਰਾਜ ਸੀ, ਜੋ ਅੰਗਰੇਜ਼ਾਂ ਦੀ ਪਕੜ ਤੋਂ ਦੂਰ ਸੀ। ਉੱਥੋਂ ਦੀ ਸੈਨਾਪਤੀ ਖੁਦਾਬਖਸ਼ ਜਹਾਜੀ (ਅਮਿਤਾਭ ਬੱਚਨ) ਆਪਣੇ ਮਿਰਜ਼ਾਂ ਸਾਹਿਬ (ਰੌਣਿਤ ਰਾਏ) ਅਤੇ ਪੂਰੇ ਰਾਜ ਦਾ ਖਿਆਲ ਰੱਖਦਾ ਸੀ। ਕਿਸੇ ਕਾਰਨ ਮਿਰਜ਼ਾ ਸਾਹਿਬ ਦੀ ਮੌਤ ਹੋ ਜਾਂਦੀ ਹੈ ਅਤੇ ਉਨ੍ਹਾਂ ਦੀ ਬੇਟੀ ਜ਼ਫੀਰਾ (ਫਾਤਿਮਾ ਸਨਾ ਸ਼ੇਖ) ਦੀ ਪੂਰੀ ਜ਼ਿੰਮੇਦਾਰੀ ਖੁਦਾਬਖਸ਼ ਦੇ ਹੱਥਾਂ ‘ਚ ਆ ਜਾਂਦੀ ਹੈ। ਇਸੇ ਵਿਚਕਾਰ ਕਹਾਣੀ 11 ਸਾਲ ਅੱਗੇ ਵੱਧਦੀ ਹੈ ਅਤੇ ਫਿਰ ‘ਫਿਰੰਗੀ’ ਮੱਲਾਹ (ਆਮਿਰ ਖਾਨ) ਦੀ ਐਂਟਰੀ ਹੁੰਦੀ ਹੈ, ਜੋ ਆਪਣੀ ਦਾਦੀ ਦੀ ਕਸਮ ਖਾ ਕੇ ਕਿਸੇ ਨੂੰ ਕਿੰਨਾ ਵੀ ਝੂਠ ਬੋਲ ਸਕਦਾ ਹੈ। ਉਸ ਦਾ ਸਿਰਫ ਇਕੋਂ ਮਕਸਦ ਹੈ— ਪੈਸੇ ਕਮਾਉਣਾ। ਇਸ ਵਿਚਕਾਰ ਖੁਦਾਬਖਸ਼ ਅਤੇ ਫਿਰੰਗੀ ਦੀ ਮੀਟਿੰਗ ਹੁੰਦੀ ਹੈ। ਕਹਾਣੀ ‘ਚ ਟਵਿਸਟ ਉਸ ਸਮੇਂ ਆਉਂਦਾ ਹੈ, ਜਦੋਂ ਈਸਟ ਇੰਡੀਆ ਕੰਪਨੀ ਦਾ ਜਨਰਲ ਕਲਾਈਵ ਇਨ੍ਹਾਂ ਸਾਰਿਆਂ ਨੂੰ ਪਰੇਸ਼ਾਨ ਕਰਨ ਲੱਗਦਾ ਹੈ। ਸੁਰੱਈਆ (ਕੈਟਰੀਨਾ ਕੈਫ) ਅੰਗਰੇਜ਼ੀ ਸ਼ਾਸਕਾਂ ਦਾ ਦਿਲ ਪਰਚਾਉਣ ਦਾ ਕੰਮ ਕਰਦੀ ਹੈ। ਕਹਾਣੀ ‘ਚ ਕਈ ਸਾਰੇ ਮੋੜ ਆਉਂਦੇ ਹਨ ਅਤੇ ਅੰਤ ਇਕ ਨਤੀਜਾ ਨਿਕਲਦਾ ਹੈ, ਜਿਸ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰ ਕੜੀ ਇਸ ਦੀ ਲੰਬਾਈ ਹੈ। ਫਿਲਮ ਦੀ ਲੰਬਾਈ ਨੂੰ ਛੋਟਾ ਕੀਤਾ ਜਾਂਦਾ ਤਾਂ ਫਿਲਮ ਹੋਰ ਵੀ ਰੋਮਾਂਚਕ ਹੁੰਦੀ। ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਇਸ ਦੇ ਗੀਤ ਵਧੇਰੇ ਪ੍ਰਚਲਿਤ ਨਾ ਹੋ ਸਕੇ, ਜਿਸ ਕਾਰਨ ਜੋ ਲੋਕਪ੍ਰਿਯਤਾ ਮਿਲਣੀ ਚਾਹੀਦੀ ਸੀ ਉਹ ਨਾ ਮਿਲ ਸਕੀ। ਕਲਾਈਮੈਕਸ ਹੋਰ ਵੀ ਬਿਹਤਰ ਹੋ ਸਕਦਾ ਸੀ। ਵਿਜੇ ਕ੍ਰਿਸ਼ਣ ਦਾ ਨਿਰਦੇਸ਼ਨ ਥੋੜ੍ਹਾ ਕਮਜ਼ੋਰ ਰਿਹਾ। ਅੰਗਰੇਜ਼ੀ ਫਿਲਮਾਂ ਦੇਖਣ ਵਾਲਿਆਂ ਨੂੰ ਸ਼ਾਇਦ ਇਸ ਫਿਲਮ ਦੇ ਇਫੈਕਟ ਪ੍ਰਭਾਵਿਤ ਨਾ ਕਰ ਸਕਨ।
ਬਾਕਸ ਆਫਿਸ
‘ਠਗਸ ਆਫ ਹਿੰਦੋਸਤਾਨ’ ਲਗਭਗ 240 ਕਰੋੜ ਦੇ ਬਜ਼ਟ ‘ਚ ਬਣੀ ਹੈ। ਫਿਲਮ ਨੂੰ ਵੱਡੇ ਪੈਮਾਨੇ ‘ਤੇ ਰਿਲੀਜ਼ ਵੀ ਕੀਤਾ ਗਿਆ ਹੈ। ਇਸ ਨੂੰ ਪੂਰੀ ਦੁਨੀਆ ‘ਚ ਕਰੀਬ 7000 ਸਕ੍ਰੀਨਸ ਮਿਲੇ ਹਨ। ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਸੈਟੇਲਾਈਟ ਅਤੇ ਡਿਜ਼ੀਟਲ ਰਾਈਟਸ ਪਹਿਲਾਂ ਹੀ ਡੇਢ ਸੌ ਕਰੋੜ ‘ਚ ਵਿਕ ਚੁੱਕੇ ਹਨ। ਇਕ ਤਰੀਕੇ ਨਾਲ ਚਾਰ ਦਿਨਾਂ ਦੇ ਵੱਡੇ ਵੀਕੈਂਡ ‘ਤੇ 180 ਤੋਂ 200 ਕਰੋੜ ਦੀ ਕਮਾਈ ਕਰ ਸਕਦੀ ਹੈ। ਬਾਕਸ ਆਫਿਸ ‘ਤੇ ਪਹਿਲੇ ਦਿਨ 45 ਤੋਂ 50 ਕਰੋੜ ਦੀ ਓਪਨਿੰਗ ਦੀ ਸੰਭਾਵਨਾ ਵੀ ਹੈ। ਵਪਾਰਕ ਤੌਰ ‘ਤੇ ਕਹਿ ਸਕਦੇ ਹਨ ਕਿ ‘ਠਗਸ ਆਫ ਹਿੰਦੋਸਤਾਨ’, ਯਸ਼ ਰਾਜ ਫਿਲਮਸ ਲਈ ਸੁਰੱਖਿਅਤ ਸੌਦਾ ਹੈ।

Leave a Reply

Your email address will not be published.