ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਇੰਗਲੈਂਡ ਭਾਰਤੀ ਆਪਣੇ ਬੱਚਿਆਂ ਨੂੰ ਟੀਚਰ ਬਣਾਉਣ ਦੀ ਰੱਖਦੇ ਨੇ ਇੱਛਾ

ਇੰਗਲੈਂਡ ਭਾਰਤੀ ਆਪਣੇ ਬੱਚਿਆਂ ਨੂੰ ਟੀਚਰ ਬਣਾਉਣ ਦੀ ਰੱਖਦੇ ਨੇ ਇੱਛਾ

Spread the love

ਲੰਡਨ— ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਕਿ ਸਿੱਖਿਆ ਦੇ ਖੇਤਰ ‘ਚ ਆਪਣੇ ਬੱਚਿਆਂ ਦਾ ਕਰੀਅਰ ਬਣਾਉਣ ਨੂੰ ਲੈ ਕੇ ਭਾਰਤੀਆਂ ਦਾ ਰਵੱਈਆ ਸਭ ਤੋਂ ਵਧ ਸਕਾਰਾਤਮਕ ਰਹਿੰਦਾ ਹੈ। ਬ੍ਰਿਟੇਨ ਸਥਿਤ ਵਰਕੇ ਫਾਊਂਡੇਸ਼ਨ ਵਲੋਂ ਵੀਰਵਾਰ ਨੂੰ ‘ਗਲੋਬਲ ਟੀਚਰ ਸਟੇਟਸ ਇੰਡੈਕਸ 2018’ ਰਲੀਜ਼ ਕੀਤਾ ਗਿਆ ਹੈ ਅਤੇ ਇਸ ‘ਚ ਦੁਨੀਆ ਦੇ 35 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ। ਇਸ ‘ਚ ਖੁਲਾਸਾ ਕੀਤਾ ਗਿਆ ਹੈ ਕਿ ਅੱਧੇ ਤੋਂ ਜ਼ਿਆਦਾ (54 ਫੀਸਦੀ) ਭਾਰਤੀ ਲੋਕ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ ਟੀਚਿੰਗ ਦਾ ਕਰੀਅਰ ਚੁਣਨ ਜਦਕਿ ਚੀਨ ‘ਚ ਇਹ 50 ਫੀਸਦੀ ਸੀ।
ਤੁਲਨਾਤਮਕ ਰੁਪ ਨਾਲ ਤਕਰੀਬਨ 23 ਫੀਸਦੀ ਬ੍ਰਿਟਿਸ਼ ਲੋਕ ਆਪਣੇ ਬੱਚਿਆਂ ਨੂੰ ਟੀਚਰ ਬਣਾਉਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹਨ ਜਦ ਕਿ ਰੂਸ ‘ਚ 6 ਫੀਸਦੀ ਲੋਕ ਹੀ ਬੱਚਿਆਂ ਨੂੰ ਇਸ ਕਰੀਅਰ ਲਈ ਉਤਸ਼ਾਹਿਤ ਕਰਦੇ ਹਨ। ਅਧਿਐਨ ਮੁਤਾਬਕ ‘ਗਲੋਬਲ ਟੀਚਰ ਸਟੇਟਸ ਇੰਡੇਕਸ 2018’ ‘ਚ ਸ਼ਾਮਲ 35 ਦੇਸ਼ਾਂ ‘ਚ ਬ੍ਰਾਜ਼ੀਲ ਸਭ ਤੋਂ ਅਖੀਰਲੇ ਨੰਬਰ ‘ਤੇ ਸੀ। ਇੰਡੈਕਸ ‘ਚ ਪਹਿਲੀ ਵਾਰ ਟੀਚਰ ਦੇ ਪੱਧਰ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਸਿੱਧਾ ਸਬੰਧ ਹੋਣ ਦੀ ਗੱਲ ਆਖੀ ਗਈ ਹੈ। ਵਰਕੇ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਭਾਰਤੀ ਮੂਲ ਦੇ ਉਦਯੋਗੀ ਸਨੀ ਵਰਕੇ ਨੇ ਦੱਸਿਆ ਜਦ ਅਸੀਂ ਪੰਜ ਸਾਲ ਪਹਿਲਾਂ ਗਲੋਬਲ ਟੀਚਰਜ਼ ਸਟੇਟਸ ਇੰਡੈਕਸ ਸ਼ੁਰੂ ਕੀਤਾ ਸੀ ਤਾਂ ਦੁਨੀਆ ‘ਚ ਲੋਕ ਅਧਿਆਪਕਾਂ ਦੇ ਡਿੱਗਦੇ ਪੱਧਰ ਨੂੰ ਲੈ ਕੇ ਚਿੰਤਤ ਸਨ।”

Leave a Reply

Your email address will not be published.