ਮੁੱਖ ਖਬਰਾਂ
Home / ਭਾਰਤ / ਦਿੱਲੀ Airport ਜਾਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਬਚੇਗਾ ਤੁਹਾਡਾ ਪੈਸਾ

ਦਿੱਲੀ Airport ਜਾਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਬਚੇਗਾ ਤੁਹਾਡਾ ਪੈਸਾ

Spread the love

ਚੰਡੀਗੜ੍ਹ — ਪੰਜਾਬ ਤੋਂ ਦਿੱਲੀ ਹਵਾਈ ਅੱਡੇ ਜਾਣ ਲਈ ਜੇਕਰ ਤੁਸੀਂ ਬੱਸ ਦਾ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਵੱਲੋਂ ਟਿਕਟ ਬੁਕਿੰਗ ‘ਤੇ 10 ਫੀਸਦੀ ਤਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਪੀ. ਆਰ. ਟੀ. ਸੀ. ਦਾ ਇਹ ਡਿਸਕਾਊਂਟ ਪਹਿਲੀ ਨਵੰਬਰ ਤੋਂ ਹੀ ਚੱਲ ਰਿਹਾ ਹੈ, ਜੋ ਕਿ ਸੀਮਤ ਸਮੇਂ ਲਈ ਹੈ। ਪੀ. ਆਰ. ਟੀ. ਸੀ. ਵੋਲਵੋ ਦੇ ਇਕ ਪਾਸੇ ਦੇ ਕਿਰਾਏ ‘ਤੇ 5 ਫੀਸਦੀ ਛੋਟ ਦਿੱਤੀ ਜਾ ਰਹੀ ਹੈ। ਜੇਕਰ ਕੋਈ ਆਉਣ-ਜਾਣ ਦੀ ਬੁਕਿੰਗ ਕਰਾਉਂਦਾ ਹੈ, ਤਾਂ ਉਸ ਲਈ ਇਹ ਛੋਟ 10 ਫੀਸਦੀ ਹੈ। ਦਿੱਲੀ ਹਵਾਈ ਅੱਡੇ ਜਾਣ ਵਾਲੇ ਯਾਤਰੀ ਜਲੰਧਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ ਪੀ. ਆਰ. ਟੀ. ਸੀ. ਵੋਲਵੋ ਫੜ ਸਕਦੇ ਹਨ। ਬੁਕਿੰਗ ਲਈ ਤੁਹਾਨੂੰ ਪਹਿਲਾਂ ਪੀ. ਆਰ. ਟੀ. ਸੀ. ਦੀ ਵੈੱਬਸਾਈਟ http://www.pepsuonline.com/ ‘ਤੇ ਜਾਣਾ ਹੋਵੇਗਾ। ਇੱਥੇ ਤੁਸੀਂ ਸੁਵਿਧਾ ਮੁਤਾਬਕ ਬੁਕਿੰਗ ਕਰ ਸਕਦੇ ਹੋ, ਜਿਵੇਂ ਕਿ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਜਾਣ ਲਈ ‘ਜਲੰਧਰ ਟੂ ਦਿੱਲੀ ਏਅਰਪੋਰਟ’ ‘ਤੇ ਕਲਿੱਕ ਕਰਨਾ ਹੋਵੇਗਾ। ਫਿਰ ਜਿਸ ਤਰੀਕ ਨੂੰ ਤੁਸੀਂ ਜਾਣਾ ਹੈ, ਉਹ ਤਰੀਕ ਚੁਣ ਕੇ ਕਲਿੱਕ ਕਰ ਦਿਓ ਅਗਲਾ ਪੇਜ ਖੁੱਲ੍ਹੇਗਾ। ਹੁਣ ਇੱਥੇ ਜਿਸ ਟਾਈਮ ਦੀ ਬੱਸ ਲੈਣੀ ਹੈ ਉਹ ਸਲੈਕਟ ਕਰ ਲਓ। ਇਸ ਦੇ ਅਗਲੇ ਪੇਜ ‘ਤੇ ਤੁਹਾਨੂੰ ਗ੍ਰੀਨ ਬਾਕਸ ਦਿਸਣਗੇ, ਜਿਸ ਦਾ ਮਤਲਬ ਹੈ ਕਿ ਇਹ ਸੀਟਾਂ ਖਾਲੀ ਹਨ। ਹੁਣ ਇਸ ‘ਚੋਂ ਇਕ ਬਾਕਸ ਚੁਣ ਲਵੋ ਅਤੇ ਫਿਰ ਸਾਈਡ ‘ਤੇ ਦਿੱਤੇ ‘ਪਿਕਅਪ ਪੁਆਇੰਟ’ ‘ਤੇ ਕਲਿੱਕ ਕਰਕੇ ਬੱਸ ਫੜਨ ਦੀ ਜਗ੍ਹਾ ਚੁਣੋ। ਹੁਣ ਇਸ ਤੋਂ ਹੇਠਾਂ ਦਿੱਤੇ ‘ਡਰਾਪਿੰਗ ਪੁਆਇੰਟ’ ‘ਤੇ ਕਲਿੱਕ ਕਰਕੇ ਟਰਮੀਨਲ-3 ਚੁਣੋ ਅਤੇ ਸਬਮਿਟ ਕਰ ਦਿਓ। ਇਸ ਦੇ ਬਾਅਦ ਆਪਣਾ ਨਾਮ, ਉਮਰ, ਮੋਬਾਇਲ ਨੰਬਰ ਅਤੇ ਈ-ਮੇਲ ਭਰ ਕੇ ਪੇਮੈਂਟ ਕਰ ਦਿਓ। ਇੱਥੇ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ ਟਿਕਟ ਕਿੰਨੇ ‘ਚ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ‘ਚ ਬੱਸ ਕਿਰਾਇਆਂ ‘ਚ ਵਾਧਾ ਕੀਤਾ ਹੈ, ਜਿਸ ਨਾਲ ਆਮ ਬੱਸ ਦਾ ਕਿਰਾਇਆ 1.10 ਰੁਪਏ ਤੋਂ ਵਧ ਕੇ 1.17 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।ਉੱਥੇ ਹੀ, ਐੱਚ. ਵੀ./ਏ. ਸੀ. ਦਾ ਕਿਰਾਇਆ 1.32 ਰੁਪਏ ਤੋਂ ਵਧ ਕੇ 1.40 ਰੁਪਏ ਪ੍ਰਤੀ ਕਿਲੋਮੀਟਰ, ਇੰਟੈਗਰਲ ਕੋਚ ਦਾ 1.98 ਰੁਪਏ ਤੋਂ ਵਧ ਕੇ 2.10 ਰੁਪਏ ਪ੍ਰਤੀ ਕਿਲੋਮੀਟਰ ਅਤੇ ਸੁਪਰ ਇੰਟੈਗਰਲ ਦਾ ਕਿਰਾਇਆ 2.20 ਰੁਪਏ ਤੋਂ ਵਧ ਕੇ 2.34 ਰੁਪਏ ਹੋ ਗਿਆ ਹੈ।

Leave a Reply

Your email address will not be published.