ਮੁੱਖ ਖਬਰਾਂ
Home / ਪੰਜਾਬ / ਘਰ ‘ਚੋਂ ਇਕ ਵਿਅਕਤੀ ਨੂੰ ਅਗਵਾ ਕਰਨ ਵਾਲੇ ਤਿੰਨ ਦੋਸ਼ੀਆਂ ‘ਚੋਂ ਇਕ ਗ੍ਰਿਫ਼ਤਾਰ

ਘਰ ‘ਚੋਂ ਇਕ ਵਿਅਕਤੀ ਨੂੰ ਅਗਵਾ ਕਰਨ ਵਾਲੇ ਤਿੰਨ ਦੋਸ਼ੀਆਂ ‘ਚੋਂ ਇਕ ਗ੍ਰਿਫ਼ਤਾਰ

Spread the love

ਕਾਹਨੂੰਵਾਨ – ਥਾਨਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭਿਖਾਰੀ ਹਾਰਨੀ ਦੇ ਇਕ ਘਰ ‘ਚੋਂ ਬੀਤੀ ਰਾਤ ਘਰ ਦੇ ਮਾਲਕ ਹਰਦੇਵ ਸਿੰਘ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ‘ਚੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਏ ਜਾਣ ਤੇ ਬਾਕੀ ਦੇ ਤਿੰਨ ਦੋਸ਼ੀ ਪੁਲਿਸ ਦੀ ਗ੍ਰਿਫ਼ਤ ‘ਚੋਂ ਬੱਚ ਕੇ ਨਿਕਲ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਕਾਹਨੂੰ ਵਾਨ ਦੀ ਪੁਲਿਸ ਵੱਲੋਂ ਫੜੇ ਗਏ ਅਗਵਾਕਾਰ ਦੋਸ਼ੀ ਸੰਦੀਪ ਸਿੰਘ ਵਾਸੀ ਡੇਰਾ ਮਿਲਖਾ ਸਿੰਘ ਸਾਮਾਂ ਜ਼ਿਲ੍ਹਾ ਕੁਰੂਕਸ਼ੇਤਰ ਜੋ ਕਿ ਬੀਤੀ ਸ਼ਾਮ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਹਰਦੇਵ ਸਿੰਘ ਦੇ ਘਰ ਦਾਖਲ ਹੋ ਕੇ ਉਸ ਨੂੰ ਕਾਰ ‘ਚ ਅਗਵਾ ਕਰ ਕੇ ਪਠਾਨਕੋਟ ਲੈ ਗਏ। ਜਿੱਥੋਂ ਥਾਨਾ ਕਾਹਨੂੰਵਾਨ ਦੀ ਪੁਲਿਸ ਨੇ ਅਗਵਾ ਕੀਤੇ ਵਿਅਕਤੀ ਹਰਦੇਵ ਸਿੰਘ ਨੂੰ ਛੁਡਾ ਕੇ ਅਗਵਾਕਾਰਾਂ ‘ਚੋਂ ਇਕ ਅਗਵਾਕਾਰ ਸੰਦੀਪ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ 3 ਅਗਵਾਕਾਰ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

Leave a Reply

Your email address will not be published.