ਮੁੱਖ ਖਬਰਾਂ
Home / ਮੁੱਖ ਖਬਰਾਂ / ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਿਆ ਗਿਆ ਨੋਟਬੰਦੀ ਦਾ ਫ਼ੈਸਲਾ – ਮਨਮੋਹਨ ਸਿੰਘ

ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਿਆ ਗਿਆ ਨੋਟਬੰਦੀ ਦਾ ਫ਼ੈਸਲਾ – ਮਨਮੋਹਨ ਸਿੰਘ

Spread the love

ਨਵੀ ਦਿੱਲੀ – ਨੋਟ ਬੰਦੀ ਦੇ ਅੱਜ ਦੋ ਸਾਲ ਪੂਰੇ ਹੋ ਜਾਣ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਰਥਿਕਤਾ ਦੀ ‘ਤਬਾਹੀ’ ਵਾਲੇ ਇਸ ਕਦਮ ਦਾ ਅਸਰ ਹੁਣ ਸਪਸ਼ਟ ਹੋ ਚੁੱਕਾ ਹੈ ਅਤੇ ਇਸ ਨਾਲ ਦੇਸ਼ ਦਾ ਹਰ ਇਕ ਵਿਅਕਤੀ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2016 ‘ਚ ਬਿਨਾਂ ਸੋਚੇ ਸਮਝੇ ਜੋ ਨੋਟ ਬੰਦੀ ਦਾ ਕਦਮ ਚੁੱਕਿਆ ਸੀ ਉਸ ਨੂੰ ਅੱਜ ਦੋ ਸਾਲ ਪੂਰੇ ਹੋ ਚੁਕੇ ਹਨ। ਇਸ ਦੇ ਨਾਲ ਹੀ ਮਨਮੋਹਨ ਸਿੰਘ ਨੇ ਕਿਹਾ ਕਿ ਨੋਟ ਬੰਦੀ ਨਾਲ ਹਰ ਇਕ ਵਰਗ ਦਾ ਵਿਅਕਤੀ ਪ੍ਰਭਾਵਿਤ ਹੋਇਆ ਹੈ ਭਾਵੇਂ ਉਹ ਵਿਅਕਤੀ ਕਿਸੇ ਵੀ ਉਮਰ ਦਾ ਹੋਵੇ ਕਿਸੇ ਧਰਮ ਜਾਂ ਕਿਸੇ ਵੀ ਪੇਸ਼ੇ ਦਾ, ਹਰੇਕ ਵਿਅਕਤੀ ‘ਤੇ ਇਸ ਨੋਟ ਬੰਦੀ ਦਾ ਅਸਰ ਪਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੱਧ ਅਤੇ ਛੋਟੇ ਕਾਰੋਬਾਰੀ ਇਸ ਨੋਟ ਬੰਦੀ ਦੀ ਮਾਰ ਤੋਂ ਅਜੇ ਵੀ ਉੱਭਰ ਨਹੀਂ ਪਾਏ ਹਨ।

Leave a Reply

Your email address will not be published.