ਮੁੱਖ ਖਬਰਾਂ
Home / ਪੰਜਾਬ / ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ, ਇਕ ਜ਼ਖਮੀ

ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ, ਇਕ ਜ਼ਖਮੀ

Spread the love

ਰੈਲਮਾਜਰ – ਰੋਪੜ-ਬਲਾਚੌਰ ਕੌਮੀ ਮਾਰਗ ‘ਤੇ ਪਿੰਡ ਆਸਰੋਂ ਨੇੜੇ ਟਰੱਕ ਯੂਨੀਅਨ ਕੋਲ ਬੀਤੇ ਦਿਨ ਵਾਪਰੇ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹੌਂਡਾ ਕਾਰ ਜੋ ਕਿ ਚੰਡੀਗੜ੍ਹ ਤੋਂ ਬਲਾਚੌਰ ਨੂੰ ਜਾ ਰਹੀ ਸੀ, ਜੱਦੋ ਇਹ ਕਾਰ ਉਕਤ ਘਟਨਾ ਸਥਾਨ ‘ਤੇ ਪਹੁੰਚੀ ਤਾਂ ਇਕ ਸਕੂਟਰੀ ਨਾਲ ਜਾ ਟਕਰਾਈ । ਇਸ ਹਾਦਸੇ ‘ਚ ਸਕੂਟਰੀ ਸਵਾਰ ਰਾਜ ਕੁਮਾਰ ਦੀ ਹਸਪਤਾਲ ‘ਚ ਮੌਤ ਹੋ ਗਈ ਜਦਕਿ ਨਾਲ ਬੈਠੇ ਕੁਲਦੀਪ ਸਿੰਘ ਵਾਸੀ ਗੜ੍ਹੀ ਕਾਨੂੰਗੋ ਜ਼ਖਮੀ ਹੋ ਗਿਆ। ਇਸ ਮੌਕੇ ਆਸਰੋ ਪੁਲਿਸ ਵੱਲੋਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published.