ਮੁੱਖ ਖਬਰਾਂ
Home / ਭਾਰਤ / ਦੁਬਈ ਵਿਚ ਹੀਰਾ ਚੋਰੀ ਕਰਕੇ ਫਰਾਰ ਹੋਇਆ ਚੀਨੀ ਜੋੜਾ ਮੁੰਬਈ ਵਿਚ ਗ੍ਰਿਫਤਾਰ

ਦੁਬਈ ਵਿਚ ਹੀਰਾ ਚੋਰੀ ਕਰਕੇ ਫਰਾਰ ਹੋਇਆ ਚੀਨੀ ਜੋੜਾ ਮੁੰਬਈ ਵਿਚ ਗ੍ਰਿਫਤਾਰ

Spread the love

ਮੁੰਬਈ-ਇੱਕ ਚੀਨੀ ਜੋੜੇ ਨੇ ਦੁਬਈ ਦੀ ਇੱਕ ਦੁਕਾਨ ਤੋਂ 300,000 ਦਿਰਹਮ ਮੁੱਲ ਦਾ ਹੀਰਾ ਚੋਰੀ ਕਰ ਲਿਆ ਅਤੇ ਫੇਰ ਸੰਯੁਕਤ ਅਰਬ ਅਮੀਰਾਤ ਤੋਂ ਭੱਜ ਗਏ। ਜੋੜੇ ਦੀ 20 ਘੰਟੇ ਦੇ ਅੰਦਰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। Îਇੱਕ ਰਿਪੋਰਟ ਦੇ ਅਨੁਸਾਰ, Îਇੱਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਤੋਂ ਤਸਕਰੀ ਕੀਤੇ ਜਾਣ ਤੋਂ ਬਾਅਦ 3.27 ਕੈਰਟ ਦਾ ਹੀਰਾ ਭਾਰਤ ਵਿਚ ਔਰਤ ਦੇ ਪੇਟ ਦੇ ਅੰਦਰੋਂ ਮਿਲਿਆ।
ਅਧਿਕਾਰੀ ਨੇ ਦੱÎਸਿਆ ਕਿ ਉਮਰ ਦੇ ਚੌਥੇ ਦਹਾਕੇ ਵਿਚ ਚਲ ਰਹੇ ਜੋੜੇ ਨੇ ਦੁਬਈ ਦੇ ਦੀਰਾ ਸਥਿਤ ਇੱਕ ਗਹਿਣਿਆਂ ਦੀ ਦੁਕਾਨ ਤੋਂ ਹੀਰਾ ਚੋਰੀ ਕਰ ਲਿਆ ਅਤੇ ਤੁਰੰਤ ਦੇਸ਼ ਤੋ ਫਰਾਰ ਹੋ ਗਏ। ਅਖ਼ਬਾਰ ਨੇ ਕਿਹਾ ਕਿ ਮੁੰਬਈ ਤੋਂ ਹੋ ਕੇ ਹਾਂਗਕਾਂਗ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਦੋਵੇਂ ਫੜੇ ਗਏ। ਜੋੜੇ ਨੂੰ ਇੰਟਰਪੋਲ ਅਤੇ ਭਾਰਤੀ ਪੁਲਿਸ ਦੇ ਸਹਿਯੋਗ ਨਾਲ ਵਾਪਸ ਯੂਏਈ ਲਿਆਇਆ ਗਿਆ। ਪੁਲਿਸ ਨੇ ਸਟੋਰ ਵਿਚ ਲੱਗੇ ਸੀਸੀਟੀਵੀ ਦਾ ਫੁਟੇਜ ਜਾਰੀ ਕੀਤਾ, ਜਿਸ ਵਿਚ ਜੋੜਾ ਗਹਿਣਿਆਂ ਦੀ ਦੁਕਾਨ ਵਿਚ ਦਾਖ਼ਲ ਹੁੰਦਾ ਨਜ਼ਰ ਆ ਰਿਹਾ ਹੈ।
ਫੁਟੇਜ ਵਿਚ ਦਿਖ ਰਿਹਾ ਹੈ ਕਿ ਆਦਮੀ ਸਟਾਫ਼ ਤੋਂ ਹੀਰਿਆਂ ਦੇ ਬਾਰੇ ਪੁੱਛਗਿਛ ਕਰਕੇ ਉਨ੍ਹਾਂ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਔਰਤ ਚਿੱਟੇ ਰੰਗ ਦਾ ਹੀਰਾ ਚੋਰੀ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਹੀਰਾ ਚੋਰੀ ਕਰਕੇ ਅਪਣੀ ਜੈਕਟ ਵਿਚ ਰੱਖ ਲਿਆ ਅਤੇ ਆਦਮੀ ਦੇ ਨਾਲ ਦੁਕਾਨ ਤੋਂ ਨਿਕਲ ਗਈ। ਅਪਰਾਧ ਜਾਂਚ ਵਿਭਾਗ ਦੇ ਨਿਦੇਸ਼ਕ ਕਰਨਲ ਅਦੇਲ ਅਲ ਜੋਕਰ ਨੇ ਕਿਹਾ ਕਿ ਜੋੜੇ ਨੇ ਹੀਰਾ ਚੋਰੀ ਕਰਨ ਦੀ ਗੱਲ ਕਬੂਲ ਲਈ ਹੈ। ਰਿਪੋਰਟ ਮੁਤਾਬਕ ਇੱਕ ਐਕਸ ਰੇ ਸਕੈਨ ਵਿਚ ਔਰਤ ਦੇ ਪੇਟ ਵਿਚ ਹੀਰਾ ਦਿਖਿਆ, ਜਿਸ ਤੋਂ ਬਾਅਦ ਹੀਰਾ ਬਰਾਮਦ ਕਰਨ ਦੇ ਲਈ Îਇਕ ਡਾਕਟਰ ਨੂੰ ਬੁਲਾਇਆ ਗਿਆ।

Leave a Reply

Your email address will not be published.