ਮੁੱਖ ਖਬਰਾਂ
Home / ਮਨੋਰੰਜਨ / 4-5 ਫਿਲਮਾਂ ‘ਚ ਕੰਮ ਕਰੇਗਾ ਅਭਿਸ਼ੇਕ ਬੱਚਨ

4-5 ਫਿਲਮਾਂ ‘ਚ ਕੰਮ ਕਰੇਗਾ ਅਭਿਸ਼ੇਕ ਬੱਚਨ

Spread the love

ਬਾਲੀਵੁੱਡ ਦਾ ਜੂਨੀਅਰ ਬੱਚਨ ਭਾਵ ਅਭਿਸ਼ੇਕ ਬਹੁਤ ਜਲਦ 4-5 ਫਿਲਮਾਂ ‘ਚ ਕੰਮ ਕਰੇਗਾ। ਅਭਿਸ਼ੇਕ ਨੇ ਦੱਸਿਆ ਕਿ 4 ਤੋਂ 5 ਨਵੇਂ ਪ੍ਰੋਜੈਕਟਾਂ ‘ਤੇ ਚਰਚਾ ਹੋ ਰਹੀ ਹੈ ਅਤੇ ਮੈਂ ਸਾਰਿਆਂ ‘ਚ ਕੰਮ ਕਰਨ ਲਈ ਤਿਆਰ ਹਾਂ। ਮੈਂ ਮਲਟੀ ਟਾਸਕਿੰਗ ‘ਚ ਚੰਗਾ ਹਾਂ ਤੇ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਦਾ ਵੀ ਧੰਨਵਾਦੀ ਹਾਂ। ਦਿਨ ‘ਚ 24 ਘੰਟੇ ਹਨ ਅਤੇ ਜੇਕਰ ਤੁਸੀਂ ਸਮੇਂ ਦੀ ਚੰਗੀ ਵਰਤੋਂ ਕਰਨ ‘ਚ ਮਾਹਰ ਹੋ ਤਾਂ ਮਲਟੀ ਟਾਸਕਿੰਗ ਮੁਸ਼ਕਿਲ ਨਹੀਂ ਹੈ। ਤੁਸੀਂ ਟ੍ਰੈਵਲ ਕਰਦੇ ਸਮੇਂ ਵੀ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ। ਉਸ ਨੇ ਦੱਸਿਆ ਕਿ ਹਾਲ ਹੀ ‘ਚ ਜਦੋਂ ਉਹ ਕਿਸੇ ਯਾਤਰਾ ਕਰ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਉਸ ਨੇ ਆਪਣੀਆਂ ਕਈ ਈ-ਮੇਲਜ਼ ਚੈੱਕ ਕੀਤੀਆਂ।
ਫਿਲਮਾਂ ਦੀ ਗੱਲ ਕਰੀਏ ਤਾਂ ਐਸ਼ਵਰਿਆ ਤੇ ਅਭਿਸ਼ੇਕ ਇਕੱਠੇ ਬਹੁਤ ਜਲਦ ਫਿਲਮ ‘ਗੁਲਾਬ ਜਾਮੁਨ’ ‘ਚ ਨਜ਼ਰ ਆਉਣਗੇ। ਕਰੀਬ 8 ਸਾਲ ਬਾਅਦ ਐਸ਼ਵਰਿਆ ਅਤੇ ਅਭਿਸ਼ਕ ਦੀ ਜੋੜੀ ਫਿਰ ਤੋਂ ਪਰਦੇ ‘ਤੇ ਆਉਣ ਦੀ ਤਿਆਰੀ ‘ਚ ਹੈ। ਫਿਲਮ ਦਾ ਨਿਰਦੇਸ਼ਨ ਸਰਵੇਸ਼ ਮੇਵਾਰਾ ਕਰਨ ਵਾਲੇ ਹਨ।

Leave a Reply

Your email address will not be published.