Home / ਦੇਸ਼ ਵਿਦੇਸ਼ / ਕਾਟਸਾ ਪਾਬੰਦੀ ‘ਤੇ ਭਾਰਤ ਜਲਦ ਮੇਰੇ ਫੈਸਲੇ ਤੋਂ ਜਾਣੂ ਹੋਵੇਗਾ : ਟਰੰਪ

ਕਾਟਸਾ ਪਾਬੰਦੀ ‘ਤੇ ਭਾਰਤ ਜਲਦ ਮੇਰੇ ਫੈਸਲੇ ਤੋਂ ਜਾਣੂ ਹੋਵੇਗਾ : ਟਰੰਪ

Spread the love

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਤੋਂ ਪੰਜ ਅਰਬ ਡਾਲਰ ਦੇ ਐੱਸ-400 ਹਵਾਈ ਰੱਖਿਆ ਪ੍ਰਣਾਲੀ ਖਰੀਦ ਸੌਦੇ ‘ਤੇ ਭਾਰਤ ਜਲਦ ਹੀ ਦਡੰਯੋਗ ਪਾਬੰਦੀਆਂ ‘ਤੇ ਉਨ੍ਹਾਂ ਦੇ ਫੈਸਲੇ ਤੋਂ ਜਾਣੂ ਹੋਵੇਗਾ। ‘ਕਾਉਂਟਰਿੰਗ ਅਮੇਰੀਕਾਜ ਐਡਵਰਸਰੀਜ ਥਰੂ ਸੈਕਸ਼ੰਸ ਐਕਟ’ (ਕਾਟਸਾ) ਦੇ ਤਹਿਤ ਰੂਸ ਨਾਲ ਹਥਿਆਰ ਸੌਦੇ ‘ਤੇ ਅਮਰੀਕੀ ਪਾਬੰਦੀਆਂ ਨਾਲ ਭਾਰਤ ਨੂੰ ਛੋਟ ਦੇਣ ਦਾ ਅਧਿਕਾਰ ਸਿਰਫ ਟਰੰਪ ਕੋਲ ਹੀ ਹੈ।
ਭਾਰਤ ਤੇ ਰੂਸ ਵਿਚਾਲੇ ਹੋਏ ਸੌਦੇ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਓਵਲ ਆਫਿਸ ‘ਚ ਕਿਹਾ, ”ਭਾਰਤ ਨੂੰ ਪਤਾ ਲੱਗ ਜਾਵੇਗਾ। ਭਾਰਤ ਨੂੰ ਪਤਾ ਲੱਗਣ ਜਾ ਰਿਹਾ ਹੈ। ਤੁਸੀਂ ਜਲਦ ਹੀ ਦੇਖੋਗੇ।” ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਨਾਲ 4 ਨਵੰਬਰ ਦੀ ਸਮਾਂ ਸੀਮਾ ਤੋਂ ਬਾਅਦ ਤੇਲ ਦਰਾਮਦ ਜਾਰੀ ਰੱਖਣ ਵਾਲੇ ਦੇਸ਼ ਬਾਰੇ ਅਮਰੀਕਾ ਦੇਖੇਗਾ। ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਈਰਾਨ ਨਾਲ ਤੇਲ ਦਰਾਮਦ ਜਾਰੀ ਰੱਖਣ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ, ”ਅਸੀਂ ਦੇਖਾਂਗੇ।”

Leave a Reply

Your email address will not be published.