Home / ਪੰਜਾਬ / ਅਮਰੀਕਾ ਤੋਂ ਆਏ ਐਨਆਰਆਈ ਚਰਣਦੀਪ ਦੀ ਚੰਡੀਗੜ੍ਹ ਹੋਟਲ ਵਿਚੋਂ ਮਿਲੀ ਲਾਸ਼

ਅਮਰੀਕਾ ਤੋਂ ਆਏ ਐਨਆਰਆਈ ਚਰਣਦੀਪ ਦੀ ਚੰਡੀਗੜ੍ਹ ਹੋਟਲ ਵਿਚੋਂ ਮਿਲੀ ਲਾਸ਼

Spread the love

ਚੰਡੀਗੜ੍ਹ-ਅਮਰੀਕਾ ਤੋਂ ਪਰਤ ਕੇ ਚੰਡੀਗੜ੍ਹ ਸੈਕਟਰ 35 ਸਥਿਤ ਹੋਟਲ ਓਰੇਂਜ ਵਿਚ ਰੁਕਿਆ ਇੱਕ ਐਨਆਰਆਈ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਇਸ ਤੋਂ ਬਾਅਦ ਹੋਟਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਜਦੋਂ ਪੁੱਜੀ ਤਾਂ ਐਨਆਰਆਈ ਹੋਟਲ ਦੇ ਕਮਰੇ ਵਿਚ ਬੇਹੋਸ਼ ਪਿਆ ਸੀ। ਕੋਲ ਹੀ ਸ਼ਰਾਬ ਦੀ ਖਾਲੀ ਬੋਤਲਾਂ ਪਈਆਂ ਸਨ ਤੇ ਕਈ ਬੋਤਲਾਂ ਵਿਚ ਸ਼ਰਾਬ ਪਈ ਸੀ। ਪੁਲਿਸ ਨੇ ਐਨਆਰਆਈ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਨਯਾ ਗਾਓਂ ਦੇ ਸ਼ਿਵਾਲਿਕ ਵਿਹਾਰ ਨਿਵਾਸੀ ਚਰਣਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਹੋਟਲ ਪ੍ਰਬੰਧਕਾਂ ਨੇ ਅਪਣੇ ਰਿਕਾਰਡ ਦੀ ਜਾਂਚ ਕਰਕੇ ਪੁਲਿਸ ਨੂੰ ਦੱਸਿਆ ਕਿ ਚਰਣਦੀਪ ਸਿੰਘ ਹੋਟਲ ਦੇ ਕਮਰਾ ਨੰਬਰ 106 ਵਿਚ ਬੀਤੇ ਦਿਨ 17 ਤਾਰੀਕ ਤੋਂ ਰੁਕੇ ਹੋਏ ਸਨ। ਘਰ ਵਾਲਿਆਂ ਨੇ ਹਸਪਤਾਲ ਵਿਚ ਲਾਸ਼ ਦੀ ਸ਼ਨਾਖਤ ਕੀਤੀ। ਪੁਲਿਸ ਜਾਂਚ ਵਿਚ ਪਤਾ ਲੱਗਾ ਕਿ ਚਰਣਦੀਪ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਪਰਤਿਆ ਸੀ ਅਤੇ ਉਸ ਤੋਂ ਬਾਅਦ 17 ਤਾਰੀਕ ਤੋਂ ਹੋਟਲ ਵਿਚ ਰੁਕਿਆ ਸੀ। ਫਾਰੈਂਸਿਕ ਟੀਮ ਨੇ ਕਮਰੇ ਤੋਂ ਕਈ ਨਮੂਨੇ ਵੀ ਜੁਟਾਏ। ਮੁਢਲੀ ਜਾਂਚ ਵਿਚ ਮੰਨਿਆ ਜਾ ਰਿਹਾ ਹੈ ਕਿ ਚਰਣਦੀਪ ਸਿੰਘ ਨੇ ਸ਼ਰਾਬ ਦਾ ਦਾ ਜ਼ਿਆਦਾ ਸੇਵਨ ਕੀਤਾ ਹੈ ਲੇਕਿਨ ਅਸਲ ਕਾਰਣ ਪੋਸਟਮਾਰਟਮ ਰਿਪੋਰਟ ਤੋ ਬਾਅਦ ਹੀ ਸਾਹਮਣੇ ਆਵੇਗਾ।

Leave a Reply

Your email address will not be published.