Home / ਭਾਰਤ / ਰਾਸ਼ਟਰਪਤੀ ਨੇ ਕੈਗ ਦੇ ਨਤੀਜਾ ਪੱਖੀ ਆਡਿਟ ਦੀ ਵਕਾਲਤ ਕੀਤੀ
New Delhi: President Ram Nath Kovind inaugurates the 29th Accountants General Conference, in New Delhi, Wednesday, Oct 10, 2018. (RB Photo via PTI) (PTI10_10_2018_000101B)

ਰਾਸ਼ਟਰਪਤੀ ਨੇ ਕੈਗ ਦੇ ਨਤੀਜਾ ਪੱਖੀ ਆਡਿਟ ਦੀ ਵਕਾਲਤ ਕੀਤੀ

Spread the love

ਨਵੀਂ ਦਿੱਲੀ-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਬੁੱਧਵਾਰ ਨੂੰ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੂੰ ਨਤੀਜੇ ਆਧਾਰਿਤ ਆਡੀਟਿੰਗ ਵੱਲ ਕਦਮ ਵਧਾਉਣ ਅਤੇ ਸਰਕਾਰੀ ਯੋਜਨਾਵਾਂ ’ਚ ਸੁਧਾਰ ਲਈ ਪਰਖ ਦੇ ਨਾਲ ਨਾਲ ਦੂਰਦਰਸ਼ੀ ਸੁਝਾਅ ਦੇਣ ਦੀ ਵਕਾਲਤ ਕੀਤੀ ਹੈ। 29ਵੀਂ ਅਕਾਊਂਟੈਂਟਸ ਜਨਰਲ ਕਾਨਫਰੰਸ ਦਾ ਇਥੇ ਉਦਘਾਟਨ ਕਰਦਿਆਂ ਸ੍ਰੀ ਕੋਵਿੰਦ ਨੇ ਸੰਸਥਾਨ ਵਜੋਂ ਕੈਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੈਗ ਜਵਾਬਦੇਹੀ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਜੋ ਸਹੀ ਹਾਲਾਤ ਨੂੰ ਸਹੀ ਸਮੇਂ ਅਤੇ ਘੱਟ ਖ਼ਰਚੇ ਨਾਲ ਯਕੀਨੀ ਬਣਾਇਆ ਜਾ ਸਕੇ। ਅਕਾਊਂਟੈਂਟਸ ਜਨਰਲਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਤੁਸੀਂ ਵਿੱਤੀ, ਸਮਰਪਣ ਅਤੇ ਪ੍ਰਦਰਸ਼ਨ ਆਡਿਟ ਰਾਹੀਂ ਅਪਰੇਸ਼ਨਾਂ ’ਤੇ ਨਜ਼ਰ ਰੱਖਦੇ ਹੋ ਤੇ ਸੁਧਾਰ ਲਈ ਸਿਫਾਰਸ਼ਾਂ ਕਰਦੇ ਹੋ। ਇਹੋ ਵੇਲਾ ਹੈ ਕਿ ਸੰਸਥਾਨ ਡੂੰਘਿਆਈ ਨਾਲ ਪਰਖ ਅਤੇ ਦੂਰਦ੍ਰਿਸ਼ਟੀ ਵਾਲਾ ਨਜ਼ਰੀਆ ਅਪਣਾਏ।’’ ਸ੍ਰੀ ਕੋਵਿੰਦ ਨੇ ਕਿਹਾ ਕਿ ਆਡਿਟ ਆਪਣੇ ਆਪ ’ਚ ਅੰਤਿਮ ਹੱਲ ਨਹੀਂ ਹੈ ਪਰ ਇਹ ਸਰਕਾਰ ਦੇ ਕੰਮ ਨੂੰ ਬਿਹਤਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਯੋਜਨਾ ਦੀ ਸਫ਼ਲਤਾ ਲਈ ਨਤੀਜੇ ਅਹਿਮ ਹਨ। ਇਸ ਲਈ ਨਤੀਜਿਆਂ ’ਤੇ ਜ਼ੋਰ ਦੇਣ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੈਗ ਆਡਿਟ ਲਈ ਡੇਟਾ ਐਨਾਲਿਟਿਕਸ ਦੀ ਵਰਤੋਂ ਕਰ ਰਿਹਾ ਹੈ। ਇਸ ਮੌਕੇ ਆਪਣੇ ਸੰਬੋਧਨ ’ਚ ਪੀਏਸੀ ਚੇਅਰਮੈਨ ਅਤੇ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕੈਗ ਨੂੰ ਨੋਟਬੰਦੀ, ਜੀਐਸਟੀ ਅਤੇ ਹੋਰ ਫ਼ੈਸਲਿਆਂ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀਆਂ ਨੀਤੀਆਂ ਕਰਕੇ ਗੰਭੀਰ ਆਰਥਿਕ ਸੰਕਟ ਖੜ੍ਹਾ ਹੋਣ ਦੇ ਨਾਲ ਨਾਲ ਰੱਖਿਆ ਖ਼ਰੀਦ ਸੌਦਿਆਂ ’ਚ ਵੀ ਅੜਿੱਕੇ ਖੜ੍ਹੇ ਹੋਏ ਹਨ। ਉਨ੍ਹਾਂ ਜਨਤਕ ਨਿੱਜੀ ਭਾਈਵਾਲੀ (ਪੀਪੀਪੀ) ਪ੍ਰਾਜੈਕਟਾਂ ਦੀ ਕੈਗ ਵੱਲੋਂ ਆਡਿਟ ਦੀ ਵੀ ਵਕਾਲਤ ਕੀਤੀ। ਕੈਗ ਰਾਜੀਵ ਮਹਿਰਿਸ਼ੀ ਨੇ ਕਿਹਾ ਕਿ 158 ਵਰ੍ਹੇ ਪੁਰਾਣਾ ਸੰਸਥਾਨ ਆਪਣੇ ਪ੍ਰਬੰਧ ਦੀ ਲਗਾਤਾਰ ਨਜ਼ਰਸਾਨੀ ਕਰ ਰਿਹਾ ਹੈ ਤਾਂ ਜੋ ਆਡਿਟ ’ਚ ਸੁਧਾਰ ਲਿਆਂਦਾ ਜਾ ਸਕੇ।

Leave a Reply

Your email address will not be published.