Home / ਦੇਸ਼ ਵਿਦੇਸ਼ / ਨਾਸਾ ਦੇ ਕਿਊਰੋਸਿਟੀ ਰੋਵਰ ਨੇ ਅਸਥਾਈ ਤੌਰ ‘ਤੇ ਬਦਲਿਆ ਕੰਪਿਊਟਰ

ਨਾਸਾ ਦੇ ਕਿਊਰੋਸਿਟੀ ਰੋਵਰ ਨੇ ਅਸਥਾਈ ਤੌਰ ‘ਤੇ ਬਦਲਿਆ ਕੰਪਿਊਟਰ

Spread the love

ਵਾਸ਼ਿੰਗਟਨ— ਪੁਲਾੜ ਏਜੰਸੀ ਨਾਸਾ ਦੇ ਪ੍ਰੋਬ-ਕਿਊਰੋਸਿਟੀ ਰੋਵਰ ‘ਚ ਤਕਨੀਕੀ ਖਰਾਬੀ ਕਾਰਨ ਵਿਗਿਆਨ ਸਬੰਧੀ ਡਾਟਾ ਨੂੰ ਇਕੱਠਾ ਕਰਨ ‘ਚ ਪ੍ਰੇਸ਼ਾਨੀ ਆਉਣ ਤੋਂ ਬਾਅਦ ਉਸ ਨੇ ਦੂਜੇ ਕੰਪਿਊਟਰ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਪੁਲਾੜ ਏਜੰਸੀ ਨੇ ਇਕ ਬਿਆਨ ‘ਚ ਕਿਹਾ ਕਿ ਇਸ ਬਦਲਾਅ ਨਾਲ ਇੰਜੀਨੀਅਰਾਂ ਨੂੰ ਪ੍ਰੇਸ਼ਾਨੀ ਦਾ ਵਿਸਥਾਰ ਨਾਲ ਨਜਿੱਠਣ ‘ਚ ਮਦਦ ਮਿਲੇਗੀ।
ਨਾਸਾ ਦੇ ਜ਼ਿਆਦਾਤਰ ਪੁਲਾੜ ਜਹਾਜ਼ਾਂ ਵਾਂਗ ਕਿਊਰੋਸਿਟੀ ‘ਚ ਵੀ ਦੋ ਕੰਪਿਊਟਰ ਮੌਜੂਦ ਹਨ, ਜਿਨ੍ਹਾਂ ਨੂੰ ਸਾਈਡ-ਏ ਤੇ ਸਾਈਡ-ਬੀ ਕੰਪਿਊਟਰ ਕਿਹਾ ਜਾਂਦਾ ਹੈ ਤਾਂਕਿ ਕਿਸੇ ਇਕ ‘ਚ ਖਰਾਬੀ ਆਉਣ ਤੋਂ ਬਾਅਦ ਵੀ ਉਹ ਕੰਮ ਕਰਨਾ ਜਾਰੀ ਰੱਖ ਸਕੇ। ਨਾਸਾ ਦੀ ਜੈਟ ਪ੍ਰਪਲਸ਼ਨ ਲੈਬਾਰਟਰੀ ਦੇ ਇੰਜੀਨੀਅਰਾਂ ਨੇ ਰੋਵਰ ਨੂੰ ਸਾਈਡ-ਬੀ ਦੀ ਥਾਂ ਸਾਈਡ-ਏ ਦਾ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਸੀ। ਰੋਵਰ ਨੇ ਮੰਗਲ ‘ਤੇ ਉਤਰਨ ਤੋਂ ਬਾਅਦ ਸ਼ੁਰੂਆਤੀ ਤੌਰ ‘ਤੇ ਇਸੇ ਕੰਪਿਊਟਰ ਦਾ ਇਸਤੇਮਾਲ ਕੀਤਾ ਸੀ।
ਵਿਗਿਆਨਕਾਂ ਦਾ ਕਹਿਣਾ ਹੈ ਕਿ ਰਿਲੇ ਆਲਬਟਰ ਨਾਲ ਸੰਪਰਕ ਹੋਣ ‘ਤੇ ਉਹ ਆਪਣੀ ਛੋਟੀ ਮਿਆਦ ਵਾਲੀ ਮੈਮੋਰੀ ‘ਚ ਇਕੱਠਾ ਕੀਤੇ ਡਾਟਾ ਨੂੰ ਲਗਾਤਾਰ ਭੇਜ ਰਿਹਾ ਹੈ। ਹਾਲਾਂਕਿ ਜਿਸ ਕਾਰਨ ਕਿਊਰੋਸਿਟੀ ਰੋਵਰ ਆਪਣੀ ਲੰਬੀ ਮਿਆਦ ਵਾਲੀ ਮੈਮੋਰੀ ‘ਚ ਵਿਗਿਆਨ ਡਾਟਾ ਇਕੱਠਾ ਨਹੀਂ ਕਰ ਪਾ ਰਿਹਾ ਉਸੇ ਕਾਰਨ ਰੋਵਰ ਹਾਦਸੇ ਵਾਲੇ ਰਿਕਾਰਡ ਵੀ ਇਕੱਠਾ ਨਹੀਂ ਕਰ ਪਾ ਰਿਹਾ ਹੈ। ਉਸ ਦੇ ਸਾਰੇ ਕੰਮ ਦੇ ਰਿਕਾਰਡ ਦੇ ਆਧਾਰ ‘ਤੇ ਹੀ ਇੰਜੀਨੀਅਰ ਕੋਈ ਹੱਲ ਕੱਢ ਸਕਣਗੇ।

Leave a Reply

Your email address will not be published.