Home / ਮਨੋਰੰਜਨ / ਕਪਿਲ ਸ਼ਰਮਾ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ

ਕਪਿਲ ਸ਼ਰਮਾ ਜਲਦ ਵਿਆਹ ਦੇ ਬੰਧਨ ‘ਚ ਬੱਝਣਗੇ

Spread the love

ਅਜਨਾਲਾ-ਹਾਸਿਆਂ ਦੀ ਦੁਨੀਆ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਹਾਸਿਆਂ ਦੇ ਬੇਤਾਜ ਬਾਦਸ਼ਾਹ ਤੇ ਫ਼ਿਲਮੀ ਜਗਤ ਦੇ ਉਭਰਦੇ ਸਿਤਾਰੇ ਗੁਰੂ ਨਗਰੀ ਅੰਮਿ੍ਤਸਰ ਦੇ ਹੋਣਹਾਰ ਨੌਜਵਾਨ ਕਪਿਲ ਸ਼ਰਮਾ ਜਲਦ ਹੀ ਵਿਆਹ ਬੰਧਨ ‘ਚ ਬੱਝ ਕੇ ਆਪਣੇ ਜੀਵਨ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ | ਕਪਿਲ ਸ਼ਰਮਾ ਦੇ ਨਜ਼ਦੀਕੀ ਰਿਸ਼ਤੇਦਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਪਿਲ ਸ਼ਰਮਾ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਦਸੰਬਰ ਮਹੀਨੇ ਦੇ ਦੂਸਰੇ ਹਫ਼ਤੇ ‘ਚ ਜਲੰਧਰ ‘ਚ ਸੱਤ ਫੇਰੇ ਲੈਣਗੇ | ਕਪਿਲ ਦੇ ਪਰਿਵਾਰ ਵਲੋਂ ਚਾਰ ਦਿਨ ਦਾ ਵਿਆਹ ਸਮਾਗਮ ਰੱਖਿਆ ਗਿਆ ਹੈ, ਜਿਸ ਦੌਰਾਨ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ | ਇਸ ਤੋਂ ਇਲਾਵਾ ਵਿਆਹ ਤੋਂ ਕੁਝ ਦਿਨਾਂ ਬਾਅਦ ਕਪਿਲ ਸ਼ਰਮਾ ਵਲੋਂ ਮੁੰਬਈ ‘ਚ ਰਿਸ਼ੈਪਸ਼ਨ ਪਾਰਟੀ ਰੱਖੀ ਗਈ ਹੈ, ਜਿਸ ‘ਚ ਫ਼ਿਲਮੀ ਜਗਤ ਸਮੇਤ ਹੋਰ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ | ਇੱਥੇ ਇਹ ਵੀ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਵਿਆਹ ਦੀਆਂ ਤਿਆਰੀਆਂ ਕਰਨ ਦੇ ਨਾਲ-ਨਾਲ 12 ਅਕਤੂਬਰ ਨੂੰ ਆਪਣੇ ਵਲੋਂ ਤਿਆਰ ਕੀਤੀ ਗਈ ਪਹਿਲੀ ਪੰਜਾਬੀ ਫ਼ਿਲਮ ‘ਸਨ ਆਫ਼ ਮਨਜੀਤ ਸਿੰਘ’ ਦੀ ਪ੍ਰਮੋਸ਼ਨ ‘ਚ ਵੀ ਰੁੱਝੇ ਹੋਏ ਹਨ | ਕਪਿਲ ਸ਼ਰਮਾ ਦੀ ਜੀਵਨ ਸਾਥਣ ਬਣਨ ਜਾ ਰਹੀ ਗਿੰਨੀ ਚੈਤਰਥ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਹੈ ਤੇ ਕਾਲਜ ਸਮੇਂ ਤੋਂ ਉਸ ਨੰੂ ਜਾਣਦੀ ਹੈ | ਗਿੰਨੀ ਚੈਤਰਥ ਕਈ ਵਾਰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਆ ਕੇ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ |

Leave a Reply

Your email address will not be published.