Home / ਭਾਰਤ / ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਲੜਾਂਗੇ ਚੋਣਾਂ: ਮਾਇਆਵਤੀ

ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਲੜਾਂਗੇ ਚੋਣਾਂ: ਮਾਇਆਵਤੀ

Spread the love

ਨਵੀਂ ਦਿੱਲੀ-ਬਸਪਾ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਗੱਠਜੋੜ ਦੀ ਰਾਜਨੀਤੀ ਵਿੱਚ ਉਹ ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਚੋਣਾਂ ਲੜਨ ਵਿੱਚ ਵਿਸ਼ਵਾਸ ਰੱਖਦੇ ਹਨ। ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਪਿਛਲੇ ਹਫ਼ਤੇ ਕਾਂਗਰਸ ਨਾਲ ਹੋਈ ਮੀਟਿੰਗ ਤੋਂ ਬਾਅਦ ਬਸਪਾ ਸੁਪਰੀਮੋ ਨੇ ਇਹ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਗੱਠਜੋੜ ਵਿੱਚ ਜੇ ਬਸਪਾ ਨੂੰ ਮੰਗ ਅਨੁਸਾਰ ਪੂਰੀਆਂ ਸੀਟਾਂ ਨਹੀਂ ਮਿਲਦੀਆਂ ਤਾਂ ਉਹ ਇਕੱਲਿਆਂ ਹੀ ਚੋਣ ਲੜਨਾ ਬਿਹਤਰ ਸਮਝੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਦਲਿਤਾਂ, ਪੱਛੜੀਆਂ ਸ਼ੇ੍ਣੀਆਂ ਅਤੇ ਮੁਸਲਮਾਨਾਂ, ਘੱਟ ਗਿਣਤੀਆਂ ਅਤੇ ਸਵਰਨ ਸਮਾਜ ਦੇ ਗਰੀਬ ਲੋਕਾਂ ਨਾਲ ਕਦੇ ਵੀ ਨਿਆਂ ਨਹੀਂ ਕੀਤਾ। ਉਨ੍ਹਾਂ ਨੇ ਇਨ੍ਹਾਂ ਸ਼੍ਰੇਣੀਆਂ ਦੇ ਨਿਘਰਦੇ ਜੀਵਨ ਪੱਧਰ ਲਈ ਇਨ੍ਹਾਂ ਦੋਵੇਂ ਵੱਡੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ, ‘‘ਬਸਪਾ ਕਿਸੇ ਵੀ ਗੱਠਜੋੜ ਵਿੱਚ ਸੀਟਾਂ ਲਈ ਭੀਖ ਨਹੀਂ ਮੰਗੇਗੀ। ਜੇ ਉਸ ਨੂੰ ਸਨਮਾਨਜਨਕ ਸੀਟਾਂ ਨਹੀਂ ਮਿਲਦੀਆਂ ਤਾਂ ਉਹ ਇਕੱਲਿਆਂ ਚੋਣਾਂ ਲੜਨਾ ਹੀ ਬਿਹਤਰ ਸਮਝੇਗੀ।’’ ਬਸਪਾ ਦੇ ਸੰਸਥਾਪਕ ਕਾਸ਼ੀ ਰਾਮ ਦੀ ਬਰਸੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਵਰਨ ਸਮਾਜ ਦੇ ਗਰੀਬਾਂ ਅਤੇ ਪੱਛੜੀਆਂ ਸ਼ੇ੍ਣੀਆਂ ਦੀ ਭਲਾਈ ਲਈ ਨਾ ਹੀ ਕਾਂਗਰਸ ਅਤੇ ਨਾ ਹੀ ਭਾਜਪਾ ਨੇ ਕੋਈ ਕੰਮ ਕੀਤਾ ਹੈ।
ਮਾਇਆਵਤੀ ਨੇ ਕਾਂਗਰਸ ਅਤੇ ਭਾਜਪਾ ’ਤੇ ਬਸਪਾ ਨੂੰ ਕਮਜ਼ੋਰ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ, ‘‘ਕਾਂਗਰਸ ਅਤੇ ਭਾਜਪਾ ਦੋਵਾਂ ਹੀ ਪਾਰਟੀਆਂ ਬਸਪਾ ਅਤੇ ਇਸ ਦੀ ਅਗਵਾਈ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੀਆਂ ਹਨ। ਖ਼ਾਸਕਰ ਚੋਣਾਂ ਸਮੇਂ ਦਾ ਇਹ ਕੋਸ਼ਿਸ਼ਾਂ ਹੋਰ ਵੀ ਤੇਜ਼ ਹੋ ਜਾਂਦੀਆਂ ਹਨ। ਉਨ੍ਹਾਂ ਪਾਰਟੀ ਦੇ ਵਰਕਰਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣ ਲਈ ਕਿਹਾ।

Leave a Reply

Your email address will not be published.