Home / ਮਨੋਰੰਜਨ / ਸ਼ਾਹਰੁਖ ਦੀ ‘ਜ਼ੀਰੋ’ ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਕਮਾਏ 130 ਕਰੋੜ

ਸ਼ਾਹਰੁਖ ਦੀ ‘ਜ਼ੀਰੋ’ ਨੇ ਰਿਲੀਜ਼ਿੰਗ ਤੋਂ ਪਹਿਲਾਂ ਹੀ ਕਮਾਏ 130 ਕਰੋੜ

Spread the love

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੀ ਮਚ ਅਵੇਟਿਡ ਫਿਲਮ ‘ਜ਼ੀਰੋ’ ਕ੍ਰਿਸਮਿਸ ਦੇ ਮੌਕੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਆਨੰਦ ਐੱਲ ਰਾਏ ਦੇ ਨਿਰਦੇਸ਼ਨ ਞਚ ਬਣੀ ਇਹ ਸਭ ਤੋਂ ਮਹਿੰਗੀ ਫਿਲਮ ਹੈ। ਫਿਲਮ ਦਾ ਬਜਟ 200 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ‘ਚ ਸ਼ਾਹਰੁਖ ਖਾਨ ਇਕ ਬੋਨੇ ਦਾ ਕਿਰਦਾਰ ਪਲੇਅ ਕਰ ਰਹੇ ਹਨ। ,ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ਦੇ ਰਾਈਟਸ ਵੇਚ ਕੇ ਮੇਕਰਸ ਨੇ ਪਹਿਲਾ ਹੀ 130 ਕਰੋੜ ਰੁਪਏ ਕਮਾ ਲਏ ਹਨ। ਦੋ ਮਹੀਨੇ ਪਹਿਲਾਂ ਹੀ ਸੋਨੀ ਚੈਨਲ ਨੂੰ ਇਸ ਦੇ ਸੈਟੇਲਾਈਟ ਰਾਈਟਸ ਵੇਚ ਦਿੱਤੇ ਹਨ। ਸ਼ਾਹਰੁਖ ਖਾਨ ਨੇ ਇਸ ਫਿਲਮ ਦੇ ਡਿਜ਼ੀਟਲ ਰਾਈਟ ਨੂੰ ਲੈ ਕੇ ਨੇਟਫਿਲਕਸ ਨਾਲ ਵੀ ਡੀਲ ਕੀਤੀ ਹੈ। ਮੇਕਰਸ ਨੂੰ ਇਸ ਦੇ ਮਿਊਜ਼ਿਕ ਰਾਈਟਸ ਤੋਂ ਵੀ ਚੰਗਾ ਪੈਸਾ ਕਮਾਉਣ ਨੂੰ ਮਿਲਿਆ ਹੈ। ਉਮੀਦ ਹੈ ਕਿ ਇਹ ਫਿਲਮ ਬਾਕਸ ਆਫਿਸ ਦੇ ਕਈ ਰਿਕਾਰਡ ਤੋੜੇਗੀ।
ਦੱਸ ਦੇਈਏ ਕਿ ਫਿਲਮ ਦੀ ਕਾਸਟ ਤੇ ਟੀਮ ਨੇ ਪਿਛਲੇ ਦਿਨੀਂ ਬੇਹੱਦ ਫੇਮਸ ਆਰਲੈਂਡ ਦੇ ਯੂਨੀਵਰਸਲ ਸਟੂਡਿਓ ਦੀ ਸਟੇਜ ‘ਤੇ ਵੀ ਸ਼ੂਟਿੰਗ ਕੀਤੀ ਹੈ, ਜਿੱਥੇ ਸਭ ਕਲਾਈਮੈਕਸ ਦੀ ਸ਼ੂਟਿੰਗ ਕਰ ਰਹੇ ਸੀ। ਫਿਲਮ ਦੇ ਡਾਇਰੈਕਟਰ ਆਨੰਦ ਐਲ ਰਾਏ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ ਕਿ ਫਿਲਮ ਦੀ ਸ਼ੂਟਿੰਗ ਕਰੀਬ 150 ਦਿਨ ਚੱਲੀ ਹੈ ਜੋ 21 ਦਸੰਬਰ ਨੂੰ ਰਿਲੀਜ਼ ਹੋਣੀ ਹੈ।

Leave a Reply

Your email address will not be published.