Home / ਮਨੋਰੰਜਨ / ‘ਤਾਨਾਜੀ’ ‘ਚ ਸ਼ਿਵਾਜੀ ਬਣਨਗੇ ਸਲਮਾਨ, ਸੈਫ ਨਿਭਾਵੇਗਾ ਔਰੰਗਜ਼ੇਬ ਦੇ ਸੈਨਾਪਤੀ ਦਾ ਕਿਰਦਾਰ

‘ਤਾਨਾਜੀ’ ‘ਚ ਸ਼ਿਵਾਜੀ ਬਣਨਗੇ ਸਲਮਾਨ, ਸੈਫ ਨਿਭਾਵੇਗਾ ਔਰੰਗਜ਼ੇਬ ਦੇ ਸੈਨਾਪਤੀ ਦਾ ਕਿਰਦਾਰ

Spread the love

ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਇਨ੍ਹੀਂ ਦਿਨੀਂ ਮਰਾਠਾ ਸਮਰਾਜ ਦੇ ਸੈਨਾਪਤੀ ਤਾਨਾਜੀ ਮਾਲੁਸਰੇ ‘ਤੇ ਅਧਾਰਤ ਫਿਲਮ ‘ਤਾਨਾਜੀ : ਦਿ ਅਨਸੰਗ ਵਾਰਿਅਰ’ ਬਣਾ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ‘ਚ ਸ਼ੁਰੂ ਹੋਈ ਹੈ। ਇਨ੍ਹੀਂ ਦਿਨੀਂ ਮਰਾਠਿਆਂ ਤੇ ਮੁਗਲਾਂ ਵਿਚਕਾਰ ਹੋਏ ਯੁੱਧ ਸੀਕਵੈਂਸ ਨੂੰ ਸ਼ੂਟ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਅਜੇ ਦੇਵਗਨ ਤੋਂ ਇਲਾਵਾ ਸੈਫ ਅਲੀ ਖਾਨ ਅਹਿਮ ਭੂਮਿਕਾ ‘ਚ ਹਨ। ਸੂਤਰਾਂ ਮੁਤਾਬਕ ਸੈਫ ਅਲੀ ਖਾਨ ਔਰੰਗਜ਼ੇਬ ਦੇ ਸੈਨਾਪਤੀ ਦਾ ਕਿਰਦਾਰ ਨਿਭਾਉਣਗੇ। ਉਹ ਇਨ੍ਹੀਂ ਦਿਨੀਂ ਆਪਣੇ ਹਿੱਸੇ ਦੀ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਅਜੇ ਦੇਵਗਨ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ।
ਦਿਲਚਸਪ ਗੱਲ ਇਹ ਹੈ ਕਿ ਅਜੇ ਦੇਵਗਨ ਦੀ ਇਸ ਫਿਲਮ ‘ਚ ਸੈਫ ਤੋਂ ਇਲਾਵਾ ਇਕ ਹੋਰ ਸਟਾਰ ਦੀ ਐਂਟਰੀ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ‘ਚ ਸਲਮਾਨ ਖਾਨ ਛਤਰਪਤੀ ਸ਼ਿਵਾਜੀ ਦੇ ਰੋਲ ‘ਚ ਨਜ਼ਰ ਆਉਣਗੇ। ਅਜੇ ਦੇਵਗਨ ਨਾਲ ਡੁੰਘੀ ਦੋਸਤ ਹੋਣ ਕਰਕੇ ਉਹ ਅਜਿਹਾ ਕਰਨ ਲਈ ਰਾਜ਼ੀ ਹੋ ਚੁੱਕੇ ਹਨ। ਹੁਣ ਉਹ ਫਿਲਮ ‘ਚ ਕੈਮਿਓ ਕਰਨਗੇ ਜਾਂ ਅਹਿਮ ਕਿਰਦਾਰ ਨਿਭਾਉਣਗੇ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਕੈਮਿਓ ਦੀ ਚਰਚਾ ਇਸ ਵਜ੍ਹਾ ਕੀਤੀ ਜਾ ਰਹੀ ਹੈ ਕਿਉਂਕਿ ਸਲਮਾਨ ਇਨ੍ਹੀਂ ਦਿਨੀਂ ‘ਭਾਰਤ’ ਅਤੇ ‘ਬਿੱਗ ਬੌਸ’ ‘ਚ ਬਿਜ਼ੀ ਹਨ। ਅਜਿਹੇ ‘ਚ ਉਹ ਇਸ ਪ੍ਰੋਜੈਕਟ ਲਈ ਕਿੰਨਾ ਸਮਾਂ ਦੇ ਸਕਦੇ ਹਨ। ਇਹ ਇਕ ਵੱਡਾ ਸਵਾਲ ਹੈ।

Leave a Reply

Your email address will not be published.