Home / ਮਨੋਰੰਜਨ / ਰੇਮੋ ਦੀ ਅਗਲੀ ਡਾਂਸਿੰਗ ਫਿਲਮ ‘ਚ ਕੈਟਰੀਨਾ-ਵਰੁਣ ਦੀ ਬਣੇਗੀ ਜੋੜੀ

ਰੇਮੋ ਦੀ ਅਗਲੀ ਡਾਂਸਿੰਗ ਫਿਲਮ ‘ਚ ਕੈਟਰੀਨਾ-ਵਰੁਣ ਦੀ ਬਣੇਗੀ ਜੋੜੀ

Spread the love

ਬਾਲੀਵੁੱਡ ਅਦਾਕਾਰ ਵਰੁਣ ਧਵਨ ਤੇ ਕੈਟਰੀਨਾ ਕੈਫ ਜਲਦੀ ਹੀ ਰੇਮੋ ਡਿਸੂਜ਼ਾ ਦੀ ਅਗਲੀ ਡਾਂਸਿੰਗ ਫਿਲਮ ‘ਚ ਨਜ਼ਰ ਆਉਣਗੇ। ਇਹ ਫਿਲਮ ਬਿੱਗ ਬਜਟ ਦੀ ਹੋਵੇਗੀ, ਜਿਸ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਣੀ ਹੈ। ਇਸ ਫਿਲਮ ਤੋਂ ਪਹਿਲਾਂ ਇਹ ਦੋਵੇਂ ਸਟਾਰਸ ਕਰਨ ਜੌਹਰ ਦੇ ਸ਼ੋਅ ‘ਚ ਨਜ਼ਰ ਆਉਣਗੇ। ਜੀ ਹਾਂ, ਖਬਰਾਂ ਹਨ ਕਿ ਵਰੁਣ-ਕੈਟਰੀਨਾ ਜਲਦੀ ਹੀ ਕਰਨ ਦੇ ਚੈਟ ਸ਼ੋਅ ‘ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਕਰਨ ਦੇ ਚੈਟ ਸ਼ੋਅ ਦਾ ਇਹ 6ਵਾਂ ਸੀਜ਼ਨ ਹੈ, ਜਿਸ ‘ਚ ਕਈ ਵੱਖਰੀਆਂ ਜੋੜੀਆਂ ਆ ਰਹੀਆਂ ਹਨ।
ਸ਼ੋਅ ਦੀ ਸ਼ੁਰੂਆਤ ਗਰਲ ਪਾਵਰ ਯਾਨੀ ਦੀਪਿਕਾ-ਆਲਿਆ ਨਾਲ ਹੋਵੇਗੀ। ਜੇਕਰ ਵਰੁਣ-ਕੈਟ ਦੀ ਗੱਲ ਕਰੀਏ ਤਾਂ ਦੋਵੇਂ ਚੰਗੇ ਦੋਸਤ ਹਨ। ਦੋਵੇਂ ਕਈ ਵਾਰ ਜਨਤਕ ਪੇਸ਼ਕਾਰੀ ਦੇ ਚੁੱਕੇ ਹਨ। ਹੁਣ ਕਰਨ ਇਨ੍ਹਾਂ ਤੋਂ ਕਿਹੜੇ ਖੁਲਾਸੇ ਕਰਵਾਉਂਦੇ ਹਨ, ਇਹ ਤਾਂ ਐਪੀਸੋਡ ਦੇਖ ਕੇ ਹੀ ਪਤਾ ਲੱਗੇਗਾ। ਉਂਝ ਵਰੁਣ ਇਸ ਸ਼ੋਅ ਦੇ ਪਿਛਲੇ ਸੀਜ਼ਨ ‘ਚ ਆਪਣੇ ਦੋਸਤ ਅਰਜੁਨ ਕਪੂਰ ਨਾਲ ਆਏ ਸਨ।

Leave a Reply

Your email address will not be published.