ਮੁੱਖ ਖਬਰਾਂ
Home / ਪੰਜਾਬ / ਰੇਲ ਗੱਡੀਆਂ ਵਿੱਚ ਚਾਹ ਦੀਆਂ ਕੇਤਲੀਆਂ ’ਤੇ ਹਰਿਮੰਦਰ ਸਾਹਿਬ ਦੀ ਤਸਵੀਰ
The tea flask bearing an advertisement with Golden Temple's picture being supplied in trains by the Indian Railways in Amritsar on Thursday.photo The Tribune

ਰੇਲ ਗੱਡੀਆਂ ਵਿੱਚ ਚਾਹ ਦੀਆਂ ਕੇਤਲੀਆਂ ’ਤੇ ਹਰਿਮੰਦਰ ਸਾਹਿਬ ਦੀ ਤਸਵੀਰ

Spread the love

ਅੰਮ੍ਰਿਤਸਰ-ਸ਼ਤਾਬਦੀ ਰੇਲ ਗੱਡੀ ਵਿੱਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉਤੇ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਸਟਿੱਕਰ ਹਟਾਏ ਜਾਣ ਮਗਰੋਂ ਹੁਣ ਰੇਲ ਗੱਡੀ ਵਿੱਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਚਾਹ ਦੀਆਂ ਕੇਤਲੀਆਂ ’ਤੇ ਇਸ ਤਸਵੀਰ ਵਾਲੇ ਸਟਿਕਰ ਲੱਗੇ ਹੋਏ ਮਿਲੇ, ਜਿਸ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਹੈ। ਇਸ ਇਤਰਾਜ਼ ਮਗਰੋਂ ਇੰਡੀਅਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ ਵਲੋਂ ਤੁਰੰਤ ਇਹ ਸਟਿਕਰ ਹਟਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਤੁਰੰਤ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਨਿਗਮ ਸਮੇਤ ਬੀਐਸਐਨਐਲ ਨਾਲ ਸੰਪਰਕ ਕੀਤਾ ਹੈ। ਇਨ੍ਹਾਂ ਦੋਵਾਂ ਵਿਭਾਗਾਂ ਨੂੰ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਇਹ ਸਟਿੱਕਰ ਤੁਰੰਤ ਹਟਾਉਣ ਵਾਸਤੇ ਆਖਿਆ ਹੈ। ਇਸ ਸਬੰਧੀ ਪੱਤਰ ਵੀ ਭੇਜੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਰੇਲ ਗੱਡੀ ਵਿੱਚ ਯਾਤਰੂਆਂ ਨੂੰ ਚਾਹ ਵਾਸਤੇ ਦਿੱਤੀ ਜਾਂਦੀ ਚਾਹ ਦੀ ਕੇਤਲੀ ਉਪਰ ਹਰਿਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ, ਜਿਸ ਨਾਲ ਇਸ ਧਾਰਮਿਕ ਅਸਥਾਨ ਦੀ ਬੇਅਦਬੀ ਹੁੰਦੀ ਹੈ। ਕੈਟਰਿੰਗ ਨਿਗਮ ਦੇ ਇਕ ਅਧਿਕਾਰੀ ਗੁਰਿੰਦਰ ਮੋਹਨ ਸਿੰਘ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਇਸ ’ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਬੀਐਸਐਨਐਲ ਦੇ ਉਚ ਅਧਿਕਾਰੀ ਦੀਪਕ ਗਰਗ ਕੋਲ ਵੀ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਵੀ ਭਵਿੱਖ ਵਿੱਚ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਨਿਗਮ ਦੇ ਅਧਿਕਾਰੀ ਅਸ਼ੀਸ਼ ਭਾਟੀਆ ਨੇ ਤੁਰੰਤ ਇਕ ਪੱਤਰ ਭੇਜ ਕੇ ਆਖਿਆ ਕਿ ਰੇਲ ਗੱਡੀ ਵਿੱਚ ਵਰਤੀਆਂ ਜਾਂਦੀਆਂ ਚਾਹ ਦੀਆਂ ਕੇਤਲੀਆਂ ਤੋਂ ਹਰਿਮੰਦਰ ਸਾਹਿਬ ਦੀ ਤਸਵੀਰ ਤੁਰੰਤ ਹਟਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਟੇਸ਼ਨ ਅਤੇ ਹਰੇਕ ਰੇਲ ਗੱਡੀ ਵਿੱਚ ਵਰਤੀਆਂ ਜਾਂਦੀਆਂ ਇਨ੍ਹਾਂ ਕੇਤਲੀਆਂ ਤੋਂ ਇਹ ਤਸਵੀਰ ਹਟਾ ਦਿੱਤੀ ਹੈ।

Leave a Reply

Your email address will not be published.