ਮੁੱਖ ਖਬਰਾਂ
Home / ਮੁੱਖ ਖਬਰਾਂ / ਯੂਨਾਈਟਿਡ ਸਿੱਖ ਮਿਸ਼ਨ ਨੇ ਕਰਤਾਰਪੁਰ ਦੇ ਲਾਂਘੇ ਲਈ 108 ਕਰੋੜ ਰੁਪਏ ਦੀ ਜ਼ਿੰਮੇਵਾਰੀ ਚੁੱਕੀ

ਯੂਨਾਈਟਿਡ ਸਿੱਖ ਮਿਸ਼ਨ ਨੇ ਕਰਤਾਰਪੁਰ ਦੇ ਲਾਂਘੇ ਲਈ 108 ਕਰੋੜ ਰੁਪਏ ਦੀ ਜ਼ਿੰਮੇਵਾਰੀ ਚੁੱਕੀ

Spread the love

ਚੰਡੀਗੜ੍ਹ-ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਦਾ ਚੁੱਕਣ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਹਾਂ-ਪੱਖੀ ਇਸ਼ਾਰਾ ਮਿਲਣ ਉਪਰੰਤ, ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ, 3-4 ਕਿਲੋਮੀਟਰ ਦਾ ਲਾਂਘਾ ਤਿਆਰ ਕਰਨ ਵਾਸਤੇ ਅਮਰੀਕਾ ਸਥਿਤ ਯੂਨਾਈਟਿਡ ਸਿੱਖ ਮਿਸ਼ਨ ਨੇ ਜਿੰਮੇਵਾਰੀ ਲਈ ਹੈ। ਮਿਸ਼ਨ ਵਲੋਂ ਤਿਆਰ ਪ੍ਰਾਜੈਕਟ ਰੀਪੋਰਟ ਮੁਤਾਬਕ ਵਿਦੇਸ਼ਾਂ ਦੀ ਸਿੱਖ ਸੰਗਤ ਨੇ 180 ਲੱਖ ਡਾਲਰ ਯਾਨੀ 108 ਕਰੋੜ ਰੁਪਏ, ਦਾਨ ਤੇ ਦਸਵੰਧ ਦੇ ਰੂਪ ‘ਚ ਇਕੱਠੇ ਕਰਨ ਦਾ ਅਹਿਦ ਲਿਆ ਹੈ।
ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਯੂਨਾਈਟਿਡ ਸਿੱਖ ਮਿਸ਼ਨ ਦੇ ਭਾਰਤ ‘ਚ ਕੋ-ਆਰਡੀਨੇਟਰ ਅਮਰਜੀਤ ਸਿੰਘ ਟਿੱਕਾ ਨੇ ਦਸਿਆ ਕਿ 7 ਸਾਲ ਪਹਿਲਾਂ ਵੀ ਇੰਜੀਨੀਅਰਾਂ ਤੇ ਆਰਕੀਟੈਕਟਾਂ ਨੇ ਕੇਂਦਰ ਸਰਕਾਰ ਨੂੰ ਰੀਪੋਰਟ ਤੇ ਨਕਸ਼ਾ ਭੇਜਿਆ ਸੀ, ਹੁਣ ਫਿਰ ਪਹੁੰਚ ਕੀਤੀ ਅਤੇ ਦਸਿਆ ਕਿ ਕਿਵੇਂ ਇਸ ਧਾਰਮਕ ਤੇ ਅਮਨ ਦੇ ਮਾਰਗ ਦੀ ਉਸਾਰੀ ਦੌਰਾਨ, ਦੋਵੇਂ-ਪਾਸੀਂ, ਪਾਰਕਿੰਗ ਦੀ ਜਗ੍ਹਾ, ਪੁਲ, ਸਵਾਗਤੀ ਕਮਰੇ ਅਤੇ ਗੁਰਦਵਾਰੇ ਦੇ ਦਰਸ਼ਨਾਂ ਦੇ ਇੰਤਜਾਮ ਕੀਤੇ ਜਾਣੇ ਹਨ। ਜ਼ਿਕਰਯੋਗ ਹੈ ਕਿ 2010 ‘ਚ ਅਕਾਲੀ-ਬੀਜੇਪੀ ਸਰਕਾਰ ਵੇਲੇ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ, ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਤਾਕਿ ਪਾਕਿਸਤਾਨ ਸਰਕਾਰ ਨਾਲ ਮੁੱਦਾ ਚੁੱਕ ਕੇ, ਲਾਂਘਾ ਤਿਆਰ ਕੀਤਾ ਜਾਵੇ। ਯੂਨਾਈਟਿਡ ਸਿੱਖ ਮਿਸ਼ਨ ਨੇ ਵੀ ਕੇਂਦਰ ਸਰਕਾਰ ਨੂੰ ਹੁਣ ਫਿਰ ਬੇਨਤੀ ਕੀਤੀ ਹੈ ਕਿ ਲਾਂਘਾ ਬਣਾਉਣ ਉਪਰੰਤ ਬਿਨਾਂ ਵੀਜ਼ਾ ਆਉਣ ਜਾਣ ਦੀ ਖੁਲ੍ਹ ਜਲਦੀ ਦਿਤੀ। ਮਿਸ਼ਨ ਦੇ ਕੋਆਰਡੀਨੇਟਰ ਨੇ ਇਹ ਵੀ ਦਸਿਆ ਕਿ ਅਮਰੀਕਾ ਸਥਿਤ ਮਿਸ਼ਨ ਦੇ ਚੇਅਰਮੈਨ ਰਸ਼ਪਾਲ ਸਿੰਘ ਢੀਂਡਸਾ ਵਲੋਂ ਪਹੁੰਚ ਕਰਨ ਤੇ ਪਹਿਲਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਹੋਰ ਨੇਤਾਵਾਂ ਵਲੋਂ ਇਸ ਲਾਂਘੇ ਸਬੰਧੀ ਕਾਫ਼ੀ ਚਰਚਾ ਕੀਤੀ ਗਈ ਸੀ।

Leave a Reply

Your email address will not be published.