ਮੁੱਖ ਖਬਰਾਂ
Home / ਪੰਜਾਬ / ਦਾਦੂਵਾਲ ਦੀ ਮੁੱਖ ਮੰਤਰੀ ਨਾਲ ਮੀਟਿੰਗ, ਵਿਧਾਨ ਸਭਾ ਨੇ ਕਮੇਟੀ ਕਾਇਮ ਕੀਤੀ

ਦਾਦੂਵਾਲ ਦੀ ਮੁੱਖ ਮੰਤਰੀ ਨਾਲ ਮੀਟਿੰਗ, ਵਿਧਾਨ ਸਭਾ ਨੇ ਕਮੇਟੀ ਕਾਇਮ ਕੀਤੀ

Spread the love

ਚੰਡੀਗੜ੍ਹ=ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤਿਆਰ ਹੋਣ ਦੌਰਾਨ ਅਤੇ ਪੰਜਾਬ ਵਿਧਾਨ ਸਭਾ ‘ਚ ਪੇਸ਼ ਕੀਤੇ ਤੋਂ ਪਹਿਲਾਂ ਬਰਗਾੜੀ ਮੋਰਚੇ ਦੀ ਕਮਾਨ ਸੰਭਾਲ ਰਹੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਮੁੱਖ ਮੰਤਰੀ ਨਾਲ ਕਥਿਤ ਮੀਟਿੰਗ ਅਤੇ ਕੈਪਟਨ ਚੰਨਣ ਸਿੰਘ ਸਿੱਧੂ ਦੇ ਫ਼ਾਰਮ ਹਾਊਸ ਉਤੇ ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਆਦਿ ਦੀਆਂ ਸਾਬਕਾ ਜੱਜ ਨਾਲ ਕਥਿਤ ਬੈਠਕਾਂ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਹੋ ਗਈ ਹੈ।
ਪੰਜਾਬ ਵਿਧਾਨ ਸਭਾ ਵਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾ ਦਿਤੀ ਗਈ ਹੈ ਜਿਸ ਵਿਚ ਕਰਤਾਰ ਸਿੰਘ ਸੰਧਵਾਂ, ਦਿਲਰਾਜ ਸਿੰਘ ਭੂੰਦੜ, ਅਮਿਤ ਵਿਜ ਅਤੇ ਕੁਲਦੀਪ ਸਿੰਘ ਵੈਦ ਨਾਮੀ ਵਿਧਾਇਕ ਸ਼ਾਮਲ ਕੀਤੇ ਗਏ ਹਨ। ਇਸ ਕਮੇਟੀ ਵਲੋਂ 20 ਸਤੰਬਰ ਨੂੰ ਪਲੇਠੀ ਮੀਟਿੰਗ ਕੀਤੀ ਗਈ ਹੈ। ਦੋ ਮਹੀਨਿਆਂ ਅੰਦਰ ਰੀਪੋਰਟ ਦੇਣੀ ਪਵੇਗੀ। ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਦੋਸ਼ ਲਾਏ ਗਏ ਸਨ। ਇਹ ਕਮੇਟੀ ਮੋਬਾਈਲ ਫ਼ੋਨ ਟਾਵਰਾਂ ਦੇ ਰੀਕਰਡ ‘ਚ ਉਕਤ ਵਿਅਕਤੀਆਂ ਦੀਆਂ ਫ਼ੋਨ ਲੋਕੇਸ਼ਨਾਂ ਬਾਰੇ ਵੀ ਲਾਏ ਗਏ ਦੋਸ਼ਾਂ ਦੀ ਜਾਂਚ ਕਰੇਗੀ।

Leave a Reply

Your email address will not be published.