ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕਾ ਨੇ ਭਾਰਤ ਨੂੰ ਨਸ਼ੀਲੀ ਦਵਾਈ ਬਣਾਉਣ ਅਤੇ ਬਾਹਰ ਭੇਜਣ ਵਾਲੇ 21 ਦੇਸ਼ਾਂ ‘ਚ ਸ਼ਾਮਲ ਕੀਤਾ

ਅਮਰੀਕਾ ਨੇ ਭਾਰਤ ਨੂੰ ਨਸ਼ੀਲੀ ਦਵਾਈ ਬਣਾਉਣ ਅਤੇ ਬਾਹਰ ਭੇਜਣ ਵਾਲੇ 21 ਦੇਸ਼ਾਂ ‘ਚ ਸ਼ਾਮਲ ਕੀਤਾ

Spread the love

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਸ਼ੀਲੀ ਦਵਾਈਆਂ ਦਾ ਉਤਪਾਦਨ ਕਰਨ ਅਤੇ ਉਨ੍ਹਾਂ ਨੂੰ ਬਾਹਰ ਭੇਜਣ ਵਾਲੇ ਦੇਸ਼ਾਂ ਵਿਚ ਭਾਰਤ ਨੂੰ 21 ਹੋਰ ਦੇਸ਼ਾਂ ਦੇ ਨਾਲ ਰੱਖਿਆ ਹੈ। ਵੱਡੇ ਪੱਧਰ ‘ਤੇ ਨਸ਼ੀਲੀ ਦਵਾਈਆਂ ਬਣਾਉਣ ਜਾਂ ਉਨ੍ਹਾਂ ਨੂੰ ਬਾਹਰ ਭੇਜਣ ਵਾਲੇ ਹੋਰ ਏਸ਼ੀਆਈ ਦੇਸ਼ਾਂ ਵਿਚ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਮਿਆਂਮਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤ ਤੋਂ ਇਲਾਵਾ ਬਹਮਾਸ, ਬੇਲਿਜ, ਬੋਲੀਵਿਆ, ਕੋਲੰਬੀਆ, ਕੋਸਟਾ ਰਿਕਾ, ਡੋਮਿਨੀਕਨ ਰਿਪਬਲਿਕ, ਇਕਵਾਡੋਰ, ਅਲ ਸਲਵਾਡੋਰ, ਗਵਾਟੇਮਾਲਾ, ਹੈਤੀ, ਹੋਂਡੂਰਸ, ਜਮੈਕਾ, ਲਾਓਸ, ਮੈਕਸਿਕੋ, ਨਿਕਾਰਾਗੁਆ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਜਿਹੇ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੰਪ ਨੇ ਕਿਹਾ, ਲਿਸਟ ਵਿਚ ਕਿਸੇ ਦੇਸ਼ ਦੀ ਮੌਜੂਦਗੀ ਜ਼ਰੂਰੀ ਨਹੀਂ ਕਿ ਉਸ ਦੀ ਸਰਕਾਰ ਦੇ ਨਸ਼ੀਲੇ ਪਦਾਰਥ ਰੋਕੂ ਕੋਸ਼ਿਸ਼ਾਂ ਜਾਂ ਅਮਰੀਕਾ ਦੇ ਨਾਲ ਉਨ੍ਹਾਂ ਦੇ ਸਹਿਯੋਗ ਦੇ ਪੱਧਰ ਨੂੰ ਦਿਖਾਉਂਦੀ ਹੈ। ਟਰੰਪ ਨੇ ਕਿਹਾ ਕਿ ਇਸ ਸੂਚੀ ਨੇ ਦੇਸ਼ਾਂ ਨੂੰ ਰੱਖੇ ਜਾਣ ਦੇ ਪਿੱਛੇ ਦੇ ਕਾਰਨਾਂ ਵਿਚ ਭੁਗੋਲਿਕ, ਵਪਾਰਕ ਅਤੇ ਆਰਥਿਕ ਕਾਰਨ ਹਨ ਜਿਸ ਦੇ ਕਾਰਨ ਨਸ਼ੀਲੇ ਪਦਾਰਥਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਉਤਪਾਦਨ ਹੁੰਦਾ ਹੈ। ਫੇਰ ਬੇਸ਼ੱਕ ਹੀ ਉਥੇ ਦੀ ਸਰਕਾਰਾਂ ਨਸ਼ੀਲੇ ਪਦਾਰਥਾਂ ‘ਤੇ ਕੰਟਰੋਲ ਦੇ ਲਈ ਠੋਸ ਅਤੇ ਸਖ਼ਤ ਕਦਮ ਹੀ ਕਿਉਂ ਨਾ ਚੁੱਕ ਰਹੀ ਹੋਣ।

Leave a Reply

Your email address will not be published.