ਮੁੱਖ ਖਬਰਾਂ
Home / ਭਾਰਤ / ਰਾਹੁਲ ਵੀ ਨੀਰਵ ਮੋਦੀ ਨੂੰ ਮਿਲੇ ਸਨ : ਸ਼ਹਿਜ਼ਾਦ ਪੂਨਾਵਾਲਾ

ਰਾਹੁਲ ਵੀ ਨੀਰਵ ਮੋਦੀ ਨੂੰ ਮਿਲੇ ਸਨ : ਸ਼ਹਿਜ਼ਾਦ ਪੂਨਾਵਾਲਾ

Spread the love

ਨਵੀਂ ਦਿੱਲੀ-ਨਾਗਰਿਕ ਅਧਿਕਾਰ ਕਾਰਕੁਨ ਸ਼ਹਿਜਾਦ ਪੂਨਾਵਾਲਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਦੇ ਇਕ ਹੋਟਲ ‘ਚ 2013 ‘ਚ ਨੀਰਵ ਮੋਦੀ ਨਾਲ ਮਿਲੇ ਸਨ। ਹਾਲਾਂਕਿ ਕਾਂਗਰਸ ਨੇ ਇਸ ਦੋਸ਼ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ। ਨੀਰਵ 13000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਮੁਲਜ਼ਮ ਹੈ। ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਦੇਸ਼ ਛੱਡ ਕੇ ਭੱਜਣ ਤੋਂ ਪਹਿਲਾਂ ਸੰਸਦ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਉਸ ਨਾਲ ਮੁਲਾਕਾਤ ਕਰਦਿਆਂ ਕਾਂਗਰਸ ਸੰਸਦ ਮੈਂਬਰ ਪੀ.ਐਲ. ਪੂਨੀਆ ਵਲੋਂ ਵੇਖੇ ਜਾਣ ਦੇ ਰਾਹੁਲ ਦੇ ਬਿਆਨ ਤੋਂ ਕੁੱਝ ਹੀ ਘੰਟਿਆਂ ਬਾਅਦ ਪੂਨਾਵਾਲਾ ਨੇ ਇਹ ਦੋਸ਼ ਲਾਇਆ ਹੈ।
ਪੂਨਾਵਲਾ ਨੇ ਦਾਅਵਾ ਕੀਤਾ ਕਿ ਰਾਹੁਲ ਅਤੇ ਨੀਰਵ ਵਿਚਕਾਰ ਇਹ ਮੁਲਾਕਾਤ ਉਸ ਵੇਲੇ ਹੋਈ ਸੀ, ਜਦੋਂ ਭਗੋੜੇ ਕਾਰੋਬਾਰੀ ਮੇਹੁਲ ਚੌਕਸੀ ਅਤੇ ਉਸ ਦੇ ਭਾਣਜੇ ਨੀਰਵ ਨੂੰ ਕਰਜ਼ਾ ਦਿਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਸਾਬਤ ਕਰਨ ਲਈ ਐਸ.ਪੀ.ਜੀ. ਕੋਲ ਰੀਕਾਰਡ ਹੋਣਗੇ। ਉਨ੍ਹਾਂ ਟਵੀਟ ਕੀਤਾ ਕਿ ਉਹ ਰਾਹੁਲ ਨੂੰ ਖੁੱਲ੍ਹੀ ਚੁਨੌਤੀ ਦਿੰਦੇ ਹਨ ਕਿ ਰਾਹੁਲ ਨੇ ਸਤੰਬਰ 2013 ਦੀ ਕਾਕਟੇਲ ਪਾਰਟੀ ‘ਚ ਨੀਰਵ ਮੋਦੀ ਨਾਲ ਮਿਲਣ ਦੀ ਗੱਲ ਤੋਂ ਇਨਕਾਰ ਕਰਨ।
ਉਨ੍ਹਾਂ ਕਿਹਾ ਕਿ ਇੰਪੀਰੀਅਲ ਹੋਟਲ ‘ਚ ਰਾਹੁਲ ਨੇ ਲੰਮਾ ਸਮਾਂ ਬਿਤਾਇਆ ਸੀ, ਜਦੋਂ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਨੂੰ ਕਰਜ਼ਾ ਦਿਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਗ਼ਲਤ ਸਾਬਤ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ।

Leave a Reply

Your email address will not be published.