ਮੁੱਖ ਖਬਰਾਂ
Home / ਭਾਰਤ / ਮੋਦੀ ਦੀ ਡ੍ਰੀਮ ਸਕੀਮ ’ਤੇ ਰਘੁਰਾਜਨ ਨੇ ਉਠਾਏ ਸਵਾਲ ਕਰੰਸੀ ਕਰਜ਼ੇ ਨਾਲ ਵਧੇਗਾ ਐੱਨ. ਪੀ. ਏ.

ਮੋਦੀ ਦੀ ਡ੍ਰੀਮ ਸਕੀਮ ’ਤੇ ਰਘੁਰਾਜਨ ਨੇ ਉਠਾਏ ਸਵਾਲ ਕਰੰਸੀ ਕਰਜ਼ੇ ਨਾਲ ਵਧੇਗਾ ਐੱਨ. ਪੀ. ਏ.

Spread the love

ਨਵੀਂ ਦਿੱਲੀ–ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਚਿਤਾਵਨੀ ਦਿੱਤੀ ਹੈ ਕਿ ਕਰੰਸੀ ਕਰਜ਼ਾ ਅਤੇ ਕਿਸਾਨ ਕਰੈਡਿਟ ਕਾਰਡ ਵਰਗੀਆਂ ਮੋਦੀ ਸਰਕਾਰ ਦੀਆਂ ਕਈ ਯੋਜਨਾਵਾਂ ਕਾਰਨ ਬੈਂਕਾਂ ਦੇ ਐੱਨ. ਪੀ. ਏ. ਦੀ ਹਾਲਤ ਹੋਰ ਵੀ ਵਿਗੜ ਸਕਦੀ ਹੈ।
ਇਕ ਸੰਸਦੀ ਕਮੇਟੀ ਨੂੰ ਦਿੱਤੇ ਆਪਣੇ ਬਿਆਨ ’ਚ ਰਾਜਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬੈਂਕਾਂ ਦੇ ਐੱਨ. ਪੀ. ਏ. ਲਈ ਯੂ. ਪੀ. ਏ. ਸਰਕਾਰ ਤਾਂ ਜ਼ਿੰਮੇਵਾਰ ਹੈ ਹੀ, ਨਾਲ ਹੀ ਮੋਦੀ ਸਰਕਾਰ ਵੀ ਠੀਕ ਨਹੀਂ ਹੈ। ਉਨ੍ਹਾਂ ਮੋਦੀ ਸਰਕਾਰ ਦੀਆਂ ਕਈ ਯੋਜਨਾਵਾਂ ਨੂੰ ਐੱਨ. ਪੀ. ਏ. ਵਧਾਉਣ ਵਾਲਾ ਦੱਸਿਆ।
ਲੋਕ ਸਭਾ ਦੀ ਅਨੁਮਾਨ ਕਮੇਟੀ ਨੇ ਸਾਬਕਾ ਗਵਰਨਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਅਤੇ ਬੈਂਕਾਂ ਦੇ ਐੱਨ. ਪੀ. ਏ. ’ਤੇ ਆਪਣਾ ਪੱਖ ਰੱਖਣ ਲਈ ਕਿਹਾ ਸੀ। ਕਮੇਟੀ ਨੇ ਰਾਜਨ ਨੂੰ ਆਪਣਾ ਪੱਖ ਚਿੱਠੀ ਰਾਹੀਂ ਪੇਸ਼ ਕਰਨ ਦੀ ਛੋਟ ਦਿੱਤੀ ਸੀ, ਜਿਸ ਪਿੱਛੋਂ ਰਘੁਰਾਮ ਰਾਜਨ ਨੇ ਐੱਨ. ਪੀ. ਏ. ’ਤੇ ਲੜੀਵਾਰ ਢੰਗ ਨਾਲ ਲੋਕ ਸਭਾ ਦੀ ਕਮੇਟੀ ਨੂੰ ਆਪਣਾ ਜਵਾਬ ਦਿੱਤਾ ਸੀ। ਰਾਜਨ ਨੇ ਕਿਹਾ ਕਿ ਸਰਕਾਰ ਨੂੰ ਅਗਲੇ ਸੰਕਟ ਲਈ ਜ਼ਿੰਮੇਵਾਰ ਹੋ ਸਕਣ ਵਾਲੇ ਸੋਮਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰ ਕੇ ਸਰਕਾਰ ਨੂੰ ਅਤਿਅੰਤ ਕਰਜ਼ਾ ਨਿਸ਼ਾਨਾ ਜਾਂ ਕਰਜ਼ਾ ਮੁਆਫੀ ਤੋਂ ਬਚਣਾ ਚਾਹੀਦਾ ਹੈ।

Leave a Reply

Your email address will not be published.