ਮੁੱਖ ਖਬਰਾਂ
Home / ਪੰਜਾਬ / ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ ‘ਚ 3 ਮਹੀਨੇ ਦਾ ਵਾਧਾ

ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ ‘ਚ 3 ਮਹੀਨੇ ਦਾ ਵਾਧਾ

Spread the love

ਚੰਡੀਗੜ੍ਹ-ਪੰਜਾਬ ਪੁਲਿਸ ਦੇ ਡੀ.ਜੀ.ਪੀ ਸ੍ਰੀ ਸੁਰੇਸ਼ ਅਰੋੜਾ ਨੂੰ ਕਾਰਜਕਾਲ ‘ਚ 3 ਮਹੀਨੇ ਦਾ ਵਾਧਾ ਮਿਲ ਗਿਆ ਹੈ | ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਸਿਫ਼ਾਰਸ਼ ‘ਤੇ ਸ੍ਰੀ ਅਰੋੜਾ ਦੇ ਸੇਵਾ ਕਾਲ ‘ਚ ਵਾਧਾ ਕਰ ਦਿੱਤਾ | ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਨ੍ਹਾਂ ਹੁਕਮਾਂ ਮਗਰੋਂ 1982 ਬੈਚ ਦੇ ਆਈ.ਪੀ.ਐਸ ਅਧਿਕਾਰੀ ਸ੍ਰੀ ਸੁਰੇਸ਼ ਅਰੋੜਾ ਹੁਣ 30 ਦਸੰਬਰ ਤੱਕ ਰਾਜ ਦੇ ਪੁਲਿਸ ਮੁਖੀ ਬਣੇ ਰਹਿਣਗੇ | ਦੱਸਣਯੋਗ ਹੈ ਕਿ ਸ੍ਰੀ ਅਰੋੜਾ ਆਉਂਦੀ 30 ਸਤੰਬਰ ਨੂੰ ਸੇਵਾ ਮੁਕਤ ਹੋਣ ਜਾ ਰਹੇ ਸਨ | ਸ੍ਰੀ ਅਰੋੜਾ ਨੇ ਰਾਜ ਦੇ ਪੁਲਿਸ ਮੁਖੀ ਵਜੋਂ 25 ਅਕਤੂਬਰ 2015 ਨੂੰ ਸੂਬੇ ‘ਚ ਅਕਾਲੀ-ਭਾਜਪਾ ਦੀ ਸਰਕਾਰ ਦੇ ਹੁੰਦਿਆਂ ਅਹੁਦਾ ਸੰਭਾਲਿਆ ਸੀ | ਉਸ ਵੇਲੇ ਅਕਾਲੀ-ਭਾਜਪਾ ਸਰਕਾਰ ਨੇ ਸੁਮੇਧ ਸੈਣੀ ਨੂੰ ਹਟਾ ਕੇ ਸ੍ਰੀ ਸੁਰੇਸ਼ ਅਰੋੜਾ ਨੂੰ ਪੰਜਾਬ ਦਾ ਨਵਾਂ ਪੁਲਿਸ ਮੁਖੀ ਨਿਯੁਕਤ ਕੀਤਾ ਸੀ |
ਸੁਮੇਧ ਸੈਣੀ ਨੂੰ ਸੂਬੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ‘ਚ ਪੁਲਿਸ ਿਖ਼ਲਾਫ਼ ਵਧੇ ਰੋਸ ਮਗਰੋਂ ਹਟਾ ਦਿੱਤਾ ਗਿਆ ਸੀ¢ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ਇਹ ਕਦਮ ਅਗਲੇ ਡੀ.ਜੀ.ਪੀ ਦੀ ਨਿਯੁਕਤੀ ਵਿਚ ਪੈਦਾ ਹੋਈ ਉਲਝਣ ਕਾਰਨ ਲਿਆ ਹੈ ਕਿਉਂਕਿ ਹਾਲ ਹੀ ‘ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਮੱਦੇਨਜ਼ਰ ਕਿਸੇ ਵੀ ਸੂਬੇ ਨੂੰ ਸੀਨੀਅਰ ਅਫ਼ਸਰਾਂ ਦਾ ਪੈਨਲ ਕੇਂਦਰੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਕੋਲ ਭੇਜਣ ਦਾ ਨਿਰਦੇਸ਼ ਹੈ, ਪੈਨਲ ਵਲੋਂ ਤਿੰਨ ਅਫ਼ਸਰਾਂ ਦੀ ਚੋਣ ਕੀਤੀ ਜਾਵੇਗੀ ਜਿਸ ‘ਚੋਂ ਇਕ ਨੂੰ ਹੀ ਸੂਬਾ ਸਰਕਾਰ ਡੀ.ਜੀ.ਪੀ ਵਜੋਂ ਚੁਣੇਗੀ ¢ ਇਸ ਮਗਰੋਂ 10 ਅਗਸਤ ਨੂੰ ਰਾਜ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੇ ਉਸ ਹੁਕਮ ਿਖ਼ਲਾਫ਼ ਇਕ ਸਮੀਖਿਆ ਪਟੀਸ਼ਨ ਦਾਇਰ ਕਰੇਗੀ ਜੋ ਡੀ.ਜੀ.ਪੀ ਦੇ ਅਹੁਦੇ ਖ਼ਾਲੀ ਹੋਣ ਤੋਂ ਤਿੰਨ ਮਹੀਨੇ ਪਹਿਲਾਂ ਸੀਨੀਅਰ ਪੁਲਿਸ ਅਫ਼ਸਰਾਂ ਦੇ ਨਾਂਅ ਯੂ.ਪੀ.ਐਸ.ਸੀ. ਕੋਲ ਭੇਜਣ ਲਈ ਸੂਬਿਆਂ ਨੂੰ ਮਜਬੂਰ ਕਰਦਾ ਹੈ | ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਐਕਟ ਦੀ ਸੋਧ ਵੀ ਕੀਤੀ ਸੀ, ਜਿਸ ਵਿਚ ਮੁੱਖ ਸਕੱਤਰ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਕੇ ਰਾਜ ਦੇ ਡੀ.ਜੀ.ਪੀ ਦੇ ਅਹੁਦੇ ਲਈ ਯੋਗ ਤਿੰਨ ਪੁਲਿਸ ਅਧਿਕਾਰੀਆਂ ਦਾ ਪੈਨਲ ਬਣਾਉਣ ਦੀ ਗੱਲ ਕਹੀ ਗਈ ¢ ਇਸ ਸੋਧ ਨਾਲ ਰਾਜ ਨੂੰ ਪੈਨਲ ‘ਚੋਂ ਇਕ ਅਧਿਕਾਰੀ ਚੁਣਨ ਦਾ ਅਧਿਕਾਰ ਦਿੱਤਾ ਗਿਆ¢

Leave a Reply

Your email address will not be published.