ਮੁੱਖ ਖਬਰਾਂ
Home / ਭਾਰਤ / ਹਾਰਦਿਕ ਨੇ ਭੁੱਖ ਹੜਤਾਲ ਤੋੜੀ
Ahmedabad: Patidar leaders C K Patel Patidar, Naresh Patel and Pralhad Patel offer coconut water to Patidar Anamat Andolan Samiti (PAAS) leader Hardik Patel to breaks his 19 days long indefinite hunger strike, in Ahmedabad, Wednesday, Sept 12, 2018. (PTI Photo/Santosh Hirlekar)(PTI9_12_2018_000111B)

ਹਾਰਦਿਕ ਨੇ ਭੁੱਖ ਹੜਤਾਲ ਤੋੜੀ

Spread the love

ਅਹਿਮਦਾਬਾਦ-ਪਾਟੀਦਾਰ ਕੋਟੇ ਦੀ ਮੰਗ ਨੂੰ ਲੈ ਕੇ 19 ਦਿਨਾਂ ਤੋਂ ਅੰਦੋਲਨ ਚਲਾ ਰਹੇ ਹਾਰਦਿਕ ਪਟੇਲ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਜਦਕਿ ਇਸ ਦੌਰਾਨ ਰਾਖਵਾਂਕਰਨ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀਆਂ ਮੰਗਾਂ ਬਾਰੇ ਸਰਕਾਰ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਹੋ ਸਕੀ।
ਹਾਰਦਿਕ ਨੇ ਪਾਟੀਦਾਰ ਭਾਈਚਾਰੇ ਦੇ ਆਗੂ ਨਰੇਸ਼ ਪਟੇਲ ਅਤੇ ਸੀ ਕੇ ਪਟੇਲ ਦੇ ਹੱਥੋਂ ਨਿੰਬੂ ਪਾਣੀ ਪੀ ਕੇ ਆਪਣਾ ਵਰਤ ਤੋੜਿਆ। ਉਸ ਤੋਂ ਬਾਅਦ ਉਸਨੇ ਕਿਹਾ ‘‘ ਮੇਰੇ ਭਾਈਚਾਰੇ ਲਈ ਕੋਟਾ ਤੇ ਕਿਸਾਨ ਕਰਜ਼ ਮੁਆਫ਼ੀ ਦੀ ਲੜਾਈ ਜਾਰੀ ਰਹੇਗੀ।’’ ਹਾਰਦਿਕ ਨੇ ਲੰਘੀ 25 ਅਗਸਤ ਨੂੰ ਆਪਣੇ ਘਰ ਦੇ ਨੇੜੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਆਰੰਭੀ ਸੀ। ਲੰਘੇ ਸ਼ੁੱਕਰਵਾਰ ਹਾਰਦਿਕ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਸੀ। ਹਸਪਤਾਲ ’ਚ ਦੋ ਦਿਨ ਬਿਤਾਉਣ ਤੋਂ ਬਾਅਦ ਉਹ ਮੁੜ ਆਪਣੇ ਘਰ ਆ ਗਿਆ ਸੀ ਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਗੁਜਰਾਤ ਸਰਕਾਰ ਨੇ ਚਾਰ ਸਤੰਬਰ ਨੂੰ ਦੋਸ਼ ਲਾਇਆ ਸੀ ਕਿ ਹਾਰਦਿਕ ਦਾ ਕੋਟਾ ਅੰਦੋਲਨ ਸਿਆਸੀ ਤੌਰ ’ਤੇ ਪ੍ਰੇਰਤ ਹੈ ਤੇ ਇਸ ਦੀ ਕਾਂਗਰਸ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ। ਉਦੋਂ ਊਰਜਾ ਮੰਤਰੀ ਸੌਰਭ ਪਟੇਲ ਨੇ ਕਿਹਾ ਸੀ ਕਿ ਸਰਕਾਰ ਦੇ ਦਰਵਾਜ਼ੇ ਗੱਲਬਾਤ ਲਈ ਖੁੱਲ੍ਹੇ ਹਨ ਪਰ ਕੋਈ ਗੱਲਬਾਤ ਨਹੀਂ ਹੋ ਸਕੀ।-

Leave a Reply

Your email address will not be published.