ਮੁੱਖ ਖਬਰਾਂ
Home / ਭਾਰਤ / ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ
Jammu: Army personnel carry out a search operation after militants attacked a CRPF party at Jahjar Kotli on Srinagar-Jammu National highway, 35 kms away from Jammu, Wednesday, Sept 12, 2018. (PTI Photo) (PTI9_12_2018_000026B) *** Local Caption ***

ਜੈਸ਼ ਦੇ ਤਿੰਨ ‘ਫਿਦਾਈਨਾਂ’ ਦੀ ਘੁਸਪੈਠ ਕਾਰਨ ਜੰਮੂ ਖ਼ਿੱਤੇ ’ਚ ਦਹਿਸ਼ਤ

Spread the love

ਜੰਮੂ-ਜੈਸ਼-ਏ-ਮੁਹੰਮਦ ਦੇ ਤਿੰਨ ਮਸ਼ਕੂਕ ਦਹਿਸ਼ਤਗਰਦ ਕੌਮੀ ਸ਼ਾਹਰਾਹ ਉਤੇ ਸਲਾਮਤੀ ਦਸਤਿਆਂ ’ਤੇ ਫਾਇਰਿੰਗ ਕਰਨ ਤੋਂ ਬਾਅਦ ਇਸ ਸ਼ਹਿਰ ਨੇੜਲੇ ਜੰਗਲ ਵੱਲ ਭੱਜ ਗਏ। ਸਮਝਿਆ ਜਾਂਦਾ ਹੈ ਕਿ ਇਹ ਜੈਸ਼ ਦੇ ‘ਫਿਦਾਈਨ’ ਦਸਤੇ ਦੇ ਮੈਂਬਰ ਹਨ, ਜੋ ਅੱਜ ਸਵੇਰੇ ਹੀ ਕੌਮਾਂਤਰੀ ਸਰਹੱਦ ਤੋਂ ਜੰਮੂ-ਕਸ਼ਮੀਰ ਵਿੱਚ ਵੜੇ ਹਨ। ਉਨ੍ਹਾਂ ਬਾਅਦ ’ਚ ਇਕ ਫਾਰੈਸਟ ਗਾਰਡ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਕਾਰਨ ਜੰਮੂ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।
ਅਤਿਵਾਦੀਆਂ ਨੇ ਇਕ ਟਰੱਕ ਤੋਂ ਸਲਾਮਤੀ ਦਸਤਿਆਂ ਉਤੇ ਗੋਲੀਆਂ ਚਲਾਈਆਂ, ਜੋ ਜੰਮੂ ਨੂੰ ਵਾਦੀ ਨਾਲ ਜੋੜਨ ਵਾਲੇ ਸ਼ਾਹਰਾਹ ਉਤੇ ਬੜੀ ਤੇਜ਼ੀ ਨਾਲ ਜਾ ਰਿਹਾ ਸੀ। ਬਾਅਦ ਵਿੱਚ ਟਰੱਕ ਨੂੰ ਘੇਰ ਕੇ ਡਰਾਈਵਰ ਅਤੇ ਕੰਡਕਟਰ ਨੂੰ ਕਾਬੂ ਕਰ ਲਿਆ ਗਿਆ। ਕੇਂਦਰੀ ਕਸ਼ਮੀਰ ਦੇ ਬਡਗਾਮ ਨਾਲ ਸਬੰਧਤ ਟਰੱਕ ਡਰਾਈਵਰ ਤੋਂ ਪੁੱਛ-ਗਿੱਛ ਅਤੇ ਜਾਂਚ ਦੀਆਂ ਕੜੀਆਂ ਜੋੜ ਕੇ ਪੁਲੀਸ ਇਸ ਸਿੱਟੇ ਉਤੇ ਪੁੱਜੀ ਕਿ ਇਨ੍ਹਾਂ ਦਹਿਸ਼ਤਗਰਦਾਂ ਨੇ ਅੱਜ ਤੜਕੇ ਕਠੂਆ-ਸਾਂਬਾ ਸਰਹੱਦ ਤੋਂ ਭਾਰਤ ਵਿੱਚ ਘੁਸਪੈਠ ਕੀਤੀ ਅਤੇ ਪਿੰਡ ਚੱਕ ਦਿਆਲਾ ਤੋਂ ਉਹ ਟਰੱਕ ਵਿੱਚ ਸਵਾਰ ਹੋਏ। ਟਰੱਕ ਵਿਚੋਂ ਇਕ ਏਕੇ ਰਾਈਫਲ ਤੇ ਤਿੰਨ ਮੈਗਜ਼ੀਨਾ ਵੀ ਮਿਲੇ ਹਨ। ਦਹਿਸ਼ਤਗਰਦ ਝੱਜਰ ਕੋਟਲੀ ਤੇ ਨਗਰੋਟਾ ਦਰਮਿਆਨ ਜੰਗਲਾਂ ਵਿੱਚ ਲੁਕੇ ਦੱਸੇ ਜਾਂਦੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।
ਇਸ ਦੇ ਮੱਦੇਨਜ਼ਰ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਕੱਟੜਾ ਸਥਿਤ ਬੇਸ ਕੈਂਪ ਅਤੇ ਹੋਰ ਅਹਿਮ ਟਿਕਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੰਗਲ ਵਿੱਚ ਲੁਕੇ ਦਹਿਸ਼ਤਗਰਦਾਂ ਦਾ ਪਤਾ ਲਾਉਣ ਲਈ ਡਰੋਨਾਂ ਦੀ ਮੱਦਦ ਲਈ ਜਾ ਰਹੀ ਹੈ ਅਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜੰਮੂ ਦੇ ਐਸਐਸਪੀ ਵਿਵੇਕ ਗੁਪਤਾ ਨੇ ਦੱਸਿਆ, ‘‘ਘੇਰਾ ਪਾਏ ’ਤੇ ਉਹ ਝੱਜਰ ਕੋਟਲੀ ਤੇ ਨਗਰੋਟਾ ਦਰਮਿਆਨ ਜੰਗਲ ਵੱਲ ਭੱਜ ਗਏ। ਉਨ੍ਹਾਂ ਵਰਦੀਧਾਰੀ ਫਾਰੈਸਟ ਗਾਰਡ ਨੂੰ ਦੇਖ ਕੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ।’’ –

Leave a Reply

Your email address will not be published.