ਮੁੱਖ ਖਬਰਾਂ
Home / ਮਨੋਰੰਜਨ / ਕਰਨ ਅਤੇ ਰਣਵੀਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੀਨਾ

ਕਰਨ ਅਤੇ ਰਣਵੀਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੀਨਾ

Spread the love

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਫਿਲਮਕਾਰ ਕਰਨ ਜੌਹਰ ਅਤੇ ਅਦਾਕਾਰ ਰਣਵੀਰ ਸਿੰਘ ਨਾਲ ਮੁੜ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਕਰੀਨਾ ਨੇ ਕਰਨ ਦੀ ਫਿਲਮ ‘ਕਭੀ ਖੁਸ਼ੀ ਕਭੀ ਗਮ’, ‘ਕੁਰਬਾਨ’ ਅਤੇ ‘ਗੋਰੀ ਤੇਰੇ ਪਿਆਰ ਮੇਂ’ ਵਿਚ ਕੰਮ ਕੀਤਾ ਹੈ। ਕਰੀਨਾ ਹੁਣ ਕਰਨ ਦੀ ਆਉਣ ਵਾਲੀ ਫਿਲਮ ‘ਤਖਤ’ ਵਿਚ ਕੰਮ ਕਰੇਗੀ। ‘ਤਖਤ’ ਵਿਚ ਕਰੀਨਾ ਤੋਂ ਇਲਾਵਾ ਰਣਵੀਰ ਸਿੰਘ, ਭੂਮੀ ਪੇਡਨੇਕਰ, ਆਲੀਆ ਭੱਟ, ਅਨਿਲ ਕਪੂਰ, ਵਿੱਕੀ ਕੌਸ਼ਲ ਅਤੇ ਜਾਨ੍ਹਵੀ ਕਪੂਰ ਦੀ ਵੀ ਅਹਿਮ ਭੂਮਿਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਪਰਿਵਾਰ, ਲਾਲਚ, ਧੋਖਾ ਤੇ ਪਿਆਰ ਦੀ ਕਹਾਣੀ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਹਾਲ ਹੀ ‘ਚ ਉਸ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ‘ਚ ਉਹ ਬੇਹੱਦ ਹੌਟ ਤੇ ਗਲੈਮਰਸ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Leave a Reply

Your email address will not be published.