ਮੁੱਖ ਖਬਰਾਂ
Home / ਮਨੋਰੰਜਨ / ਕੈਂਸਰ ਦੀ ਭਿਆਨਕ ਬੀਮਾਰੀ ਅੱਗੇ ਕਮਜ਼ੋਰ ਨਾ ਪਈ ਸੋਨਾਲੀ, ਸ਼ੇਅਰ ਕੀਤੀ ਤਸਵੀਰ

ਕੈਂਸਰ ਦੀ ਭਿਆਨਕ ਬੀਮਾਰੀ ਅੱਗੇ ਕਮਜ਼ੋਰ ਨਾ ਪਈ ਸੋਨਾਲੀ, ਸ਼ੇਅਰ ਕੀਤੀ ਤਸਵੀਰ

Spread the love

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੁਝ ਮਹੀਨਿਆਂ ਤੋਂ ਨਿਊਯਾਰਕ ‘ਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇੱਥੇ ਸੋਨਾਲੀ ਆਪਣੇ ਫੈਨਜ਼ ਅਤੇ ਦੋਸਤਾਂ ਨੂੰ ਸਿਹਤ ਦੀ ਅਪਡੇਟ ਦੇਣ ਲਈ ਸੋਸ਼ਲ ਮੀਡੀਆ ‘ਤੇ ਆਏ ਦਿਨ ਕੁਝ ਨਾ ਕੁਝ ਲਿਖ ਕੇ ਤਸਵੀਰ ਪੋਸਟ ਕਰਦੀ ਹੀ ਰਹਿੰਦੀ ਹੈ। ਸੋਨਾਲੀ ਕਾਫੀ ਮਜ਼ਬੂਤ ਅਦਾਕਾਰਾ ਹੈ ਤੇ ਇਸ ਬਿਮਾਰੀ ਦੇ ਚਲਦਿਆਂ ਵੀ ਉਹ ਕਮਜ਼ੋਰ ਨਹੀਂ ਪਈ।
ਕੁਝ ਦਿਨ ਪਹਿਲਾ ਫ੍ਰੈਂਡਸ਼ਿਪ ਡੇਅ ‘ਤੇ ਸੋਨਾਲੀ ਨੇ ਅਪਾਣੇ ਦੋਸਤਾਂ ਨਾਲ ਖਾਸ ਮੈਸੇਜ ਲਿਖ ਕੇ ਇਕ ਤਸਵੀਰ ਪੋਸਟ ਕੀਤੀ ਸੀ। ਹਾਲ ‘ਚ ਸੋਨਾਲੀ ਨੇ ਇੰਸਟਾਗ੍ਰਾਮ ‘ਤੇ ਇਕ ਹੋਰ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ‘ਚ ਸੋਨਾਲੀ ਨੇ ਇਕ ਬੁੱਕ ਸਟੋਰ ‘ਚ ਨਜ਼ਰ ਆ ਰਹੀ ਹੈ, ਜਿੱਥੇ ਉਹ ਕੋਈ ਕਿਤਾਬ ਪੜ੍ਹ ਰਹੀ ਹੈ। ਸੋਨਾਲੀ ਨੇ ਇਸ ਤਸਵੀਰ ‘ਚ ਵ੍ਹਾਈਟ ਕਲਰ ਦਾ ਸ਼ਰਟ ਤੇ ਹੈਟ ਪਾਈ ਹੋਈ ਹੈ। ਦੱਸ ਦੇਈਏ ਕਿ ਉਸ ਨੂੰ ਕਿਤਾਬਾਂ ਪੜਨ ਦਾ ਕਾਫੀ ਸ਼ੌਕ ਹੈ।
ਦੱਸਣਯੋਗ ਹੈ ਕਿ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਸੋਨਾਲੀ ਇਕ ਰਾਈਟਰ ਵੀ ਹੈ। ਉਸ ਨੇ ‘ਦਿ ਮਾਡਰਨ ਗੁਰੂਕੁਲ : ਮਾਈ ਐਕਸਪੈਰੀਮੈਂਟ ਵਿਦ ਪੈਂਰਟਿੰਗ’ ਨਾਂ ਦੀ ਕਿਤਾਬ ਵੀ ਲਿਖੀ ਹੈ। ਸੋਨਾਲੀ ਸਾਲ 2017 ਤੋਂ ਆਪਣਾ ਡਿਜ਼ੀਟਲ ਬੁੱਕ ਕਲੱਬ ਵੀ ਚਲਾ ਰਹੀ ਹੈ।

Leave a Reply

Your email address will not be published.