ਮੁੱਖ ਖਬਰਾਂ
Home / ਮਨੋਰੰਜਨ / ਅਕਸ਼ੈ ਨਾਲ ਕੋਈ ਮੁਕਾਬਲਾ ਨਹੀਂ : ਜਾਨ ਅਬ੍ਰਾਹਮ

ਅਕਸ਼ੈ ਨਾਲ ਕੋਈ ਮੁਕਾਬਲਾ ਨਹੀਂ : ਜਾਨ ਅਬ੍ਰਾਹਮ

Spread the love

ਬਾਲੀਵੁੱਡ ਦੇ ਮਾਚੋਮੈਨ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਉਸ ਦੇ ਅਤੇ ਅਕਸ਼ੈ ਕੁਮਾਰ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ’ ਅਤੇ ਜਾਨ ਅਬ੍ਰਾਹਮ ਦੀ ‘ਸੱਤਯਮੇਵ ਜਯਤੇ’ 15 ਅਗਸਤ ਨੂੰ ਰਿਲੀਜ਼ ਹੋ ਰਹੀਆਂ ਹਨ। ਦੋਵੇਂ ਫਿਲਮਾਂ ਦੀ ਟੱਕਰ ‘ਤੇ ਕਾਫੀ ਚਰਚਾ ਹੋ ਰਹੀ ਹੈ। ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ 15 ਅਗਸਤ ਤੱਕ ਇਕ ਲੰਬਾ ਵੀਕੈਂਡ ਹੈ, ਲੋਕਾਂ ਦੀ ਛੁੱਟੀ ਹੁੰਦੀ ਹੈ।
ਲਿਹਾਜਾ ਅਕਸ਼ੈ ਕੁਮਾਰ ਦੀ ‘ਗੋਲਡ’ ਨਾਲ ਕਲੈਸ਼ ਹੋਣ ਦੇ ਬਾਵਜੂਦ ‘ਸੱਤਯਮੇਵ ਜਯਤੇ’ ਨੂੰ ਬਾਕਸ ਆਫਿਸ ‘ਤੇ ਫਾਇਦਾ ਹੀ ਹੋਵੇਗਾ। ਜੇ ਅਸੀਂ ਫਿਲਮ ਨੂੰ ਇਕ ਹਫਤਾ ਵੀ ਅੱਗੇ ਕਰਦੇ ਹਾਂ ਅਤੇ ਸੋਲੋ ਰਿਲੀਜ਼ ਕਰਦੇ ਹਾਂ ਤਾਂ ਵੀ ਫਿਲਮ ਦਾ ਬਿਜ਼ਨੈੱਸ ਕਿਤੇ ਨਾ ਕਿਤੇ ਪ੍ਰਭਾਵਿਤ ਹੋਵੇਗਾ। ਛੁੱਟੀ ਵਾਲੇ ਦਿਨ ਫਿਲਮ ਰਿਲੀਜ਼ ਕਰਨਾ ਹਰ ਲਿਹਾਜ ਨਾਲ ਫਾਇਦੇਮੰਦ ਹੈ।

Leave a Reply

Your email address will not be published.