ਮੁੱਖ ਖਬਰਾਂ
Home / ਭਾਰਤ / ਵਿਗਿਆਨ ਤੇ ਤਕਨਾਲੋਜੀ ਖੇਤਰ ‘ਚ ਸਹਿਯੋਗ ਵਧਾਉਣ ਲਈ ਭਾਰਤ, ਇੰਡੋਨੇਸ਼ੀਆ ਵਿਚਾਲੇ ਸਮਝੌਤਾ

ਵਿਗਿਆਨ ਤੇ ਤਕਨਾਲੋਜੀ ਖੇਤਰ ‘ਚ ਸਹਿਯੋਗ ਵਧਾਉਣ ਲਈ ਭਾਰਤ, ਇੰਡੋਨੇਸ਼ੀਆ ਵਿਚਾਲੇ ਸਮਝੌਤਾ

Spread the love

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਨੇ ਵਿਗਿਆਨ ਅਤੇ ਤਕਨਾਲੋਜੀ ‘ਚ ਸਹਿਯੋਗ ‘ਤੇ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਮਝੌਤੇ (ਐੱਮ. ਓ. ਯੂ.) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਐੱਮ. ਓ. ਯੂ. ‘ਤੇ ਮਈ 2018 ਨੂੰ ਨਵੀਂ ਦਿੱਲੀ ‘ਚ ਵਿਗਿਆਨ, ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾਕਟਰ ਹਰਸ਼ਵਰਥਨ ਨੇ ਅਤੇ ਮਈ 2018 ‘ਚ ਜਕਾਰਤਾ ‘ਚ ਇੰਡੋਨੇਸ਼ੀਆ ਵੱਲੋਂ ਸਥਾਨਕ ਖੋਜ, ਤਕਨਾਲੋਜੀ ਅਤੇ ਉੱਚ ਸਿੱਖਿਆ ਮੰਤਰੀ ਮੁਹੰਮਦ ਨਾਸਿਰ ਨੇ ਹਸਤਾਖਰ ਕੀਤੇ ਸਨ। ਇਸ ਐੱਮ. ਓ. ਯੂ. ‘ਤੇ ਹਸਤਾਖਰ ਹੋਣ ‘ਤੇ ਦੋਹਾਂ ਦੇਸ਼ਾਂ ਦੇ 2-ਪੱਖੀ ਸੰਬੰਧ ਲਈ ਨਵਾਂ ਅਧਿਆਇ ਖੁਲ੍ਹੇਗਾ। ਇਸ ਨਾਲ ਦੋਹਾਂ ਪੱਖਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਖਾਸ ਹਿੱਤਾਂ ਨੂੰ ਸਾਧਣ ਲਈ ਪੂਰੀ ਤਾਕਤ ਮਿਲੇਗੀ।
ਇਸ ਐੱਮ. ਓ. ਯੂ. ਦਾ ਉਦੇਸ਼ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ‘ਚ ਸਮਾਨਤਾ ਅਤੇ ਖਾਸ ਫਾਇਦੇ ਦੇ ਆਧਾਰ ‘ਤੇ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਹਿਯੋਗ ਨੂੰ ਵਧਾਉਣਾ ਹੈ। ਇਸ ਦੇ ਹਿੱਤ ਧਾਰਕਾਂ ‘ਚ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਗਿਆਨਕ ਸੰਗਠਨਾਂ ਦੇ ਖੋਜਕਾਰਾਂ, ਸਿੱਖਿਆ, ਆਰ. ਐਂਡ. ਡੀ. ਲੈਬਾਰਟਰੀ ਅਤੇ ਕੰਪਨੀਆਂ ਸ਼ਾਮਲ ਹਨ। ਤੁਰੰਤ ਸਹਿਯੋਗ ਲਈ ਚੁਣੇ ਗਏ ਸੰਭਾਵਿਤ ਖੇਤਰਾਂ ‘ਚ ਜਾਣਕਾਰੀ ਅਤੇ ਸੰਚਾਰ ਤਕਨਾਲੋਜੀ, ਸਮੁੰਦਰੀ, ਵਿਗਿਆਨ ਅਤੇ ਤਕਨਾਲੋਜੀ, ਜੀਵਨ ਵਿਗਿਆਨ, ਊਰਜਾ ਖੋਜ, ਜਲ ਤਕਨਾਲੋਜੀ, ਆਪਦਾ ਪ੍ਰਬੰਧਨ, ਪੁਲਾੜ ਵਿਗਿਆਨ, ਤਕਨਾਲੋਜੀ ਅਤੇ ਐਪਲੀਕੇਸ਼ਨ ਅਤੇ ਅਪਲਾਈਡ ਕਮਿਸਟਰੀ ਸ਼ਾਮਲ ਹੈ।

Leave a Reply

Your email address will not be published.