ਮੁੱਖ ਖਬਰਾਂ
Home / ਭਾਰਤ / ਮਰਾਠਾ ਅੰਦੋਲਨ: ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਆਵਾਜਾਈ ਕੀਤੀ ਠੱਪ
Mumbai: Maratha Kranti morcha activists protest in favour of Maratha reservations as they call for Maharashtra bandh, in Mumbai on Thursday, Aug 9, 2018. (PTI Photo/Shashank Parade) (PTI8_9_2018_000067B)

ਮਰਾਠਾ ਅੰਦੋਲਨ: ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਆਵਾਜਾਈ ਕੀਤੀ ਠੱਪ

Spread the love

ਮੁੰਬਈ-ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਰਾਜ ਪੱਧਰੀ ਪ੍ਰਦਰਸ਼ਨ ਤਹਿਤ ਮਰਾਠਾ ਪ੍ਰਦਰਸ਼ਨਕਾਰੀਆਂ ਨੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਸੜਕ ਆਵਾਜਾਈ ਰੋਕ ਦਿੱਤੀ। ਉਥੇ ਅਫ਼ਵਾਹਾਂ ਦੀ ਰੋਕਥਾਮ ਲਈ ਪੁਣੇ ਦੀਆਂ ਸੱਤ ਪੇਂਡੂ ਤਹਿਸੀਲਾਂ ਵਿੱਚ ਇੰਟਰੈਨਟ ਸੇਵਾਵਾਂ ਬੰਦ ਰਹੀਆਂ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਾਠਾ ਭਾਈਚਾਰੇ ਦੇ ਨੇਤਾਵਾਂ ਨੇ ਸ਼ਾਂਤੀਪੂਰਨ ਬੰਦ ਦੀ ਅਪੀਲ ਕੀਤੀ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਕੁਝ ਥਾਵਾਂ ’ਤੇ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਅਤੇ ਟਾਇਰਾਂ ਨੂੰ ਅੱਗ ਲਗਾ ਦਿੱਤੀ।
ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰੰਗਾਬਾਦ ਜ਼ਲ੍ਹਿ‌ੇ ਦੇ ਕ੍ਰਾਂਤੀ ਚੌਕ ’ਤੇ ਕਿਸੇ ਨੇ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੇ ਗੁੱਟਾਂ ਵਿੱਚ ਤਕਰਾਰ ਹੋ ਗਿਆ। ਅਧਿਕਾਰੀ ਮੁਤਾਬਕ ਸ਼ਿਵ ਸੈਨਾ ਦੇ ਜ਼ਿਲ੍ਹਾ ਮੁਖੀ ਅੰਬਾਦਾਸ ਦਾਨਵੇ ਦੀ ਅਗਵਾਈ ਵਿੱਚ ਇਕ ਗੁੱਟ ਨੇ ਨਾਅਰੇਬਾਜ਼ੀ ’ਤੇ ਨਾਰਾਜ਼ਗੀ ਜਤਾਈ ਜਿਸ ਤੋਂ ਬਾਅਦ ਦੋਵਾਂ ਗੁੱਟਾਂ ਦੇ ਮੈਂਬਰਾਂ ਨੇ ਇਕ ਦੂਜੇ ਦੀ ਮਾਰਕੁੱਟ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ, ‘‘ਘਟਨਾ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਪਰ ਅਸੀਂ ਸਥਿਤੀ ’ਤੇ ਕੰਟਰੋਲ ਕਰ ਲਿਆ। ਦੋਵਾਂ ਗੁੱਟਾਂ ਦੇ ਮੈਂਬਰਾਂ ਨੂੰ ਖਦੇੜਿਆ ਗਿਆ।’’ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਦੋਲਨਕਾਰੀਆਂ ਨੇ ਪੁਣੇ ਦੇ ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਦੇ ਗੇਟ ਅਤੇ ਕੈਬਿਨ ’ਤੇ ਹਮਲਾ ਕੀਤਾ ਅਤੇ ਕੰਪਲੈਕਸ ਵਿੱਚ ਬਿਜਲੀ ਦੇ ਕੁਝ ਬੱਲਬ ਵੀ ਤੋੜੇ। ਪ੍ਰਦਰਸ਼ਨਕਾਰੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੇ ਪੁਣੇ ਦੇ ਬਾਰਾਮਦੀ ਤਹਿਸੀਲ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਦੇ ਬਾਹਰ ਧਰਨੇ ’ਤੇ ਵੀ ਬੈਠੇ। ਪ੍ਰਦਰਸ਼ਨਕਾਰੀਆਂ ਨੇ ਲਾਤੂਰ, ਜਾਲਨਾ, ਸ਼ੋਲਾਪੁਰ ਅਤੇ ਬੁਲਧਾਨਾ ਜ਼ਲ੍ਹਿ‌ੇ ਵਿੱਚ ਬੱਸਾਂ ਅਤੇ ਹੋਰ ਵਾਹਨਾਂ ਨੂੰ ਚੱਲਣ ਨਹੀਂ ਦਿੱਤਾ। ਉਨ੍ਹਾਂ ਮਾਧਾ-ਸ਼ੇਤਫ਼ਲ ਮਾਰਗ ਨੂੰ ਵੀ ਜਾਮ ਕਰ ਦਿੱਤਾ।

Leave a Reply

Your email address will not be published.