ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਬਰਨਬੀ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ ਜਗਮੀਤ ਸਿੰਘ

ਬਰਨਬੀ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ ਜਗਮੀਤ ਸਿੰਘ

Spread the love

ਵੈਨਕੂਵਰ-ਕੈਨੇਡਾ ਦੀਆਂ ਤਿੰਨ ਵੱਡੀਆਂ ਫੈਡਰਲ ਪਾਰਟੀਆਂ ’ਚ ਸ਼ੁਮਾਰ ਐੱਨਡੀਪੀ ਦੇ ਪ੍ਰਧਾਨ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਬਰਨਬੀ ਦੱਖਣੀ ਹਲਕੇ ਦੀ ਸੰਸਦੀ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਇਹ ਸੀਟ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਕੈਨੇਡੀ ਸਟੂਅਰਟ ਵੱਲੋਂ ਵੈਨਕੂਵਰ ਮੇਅਰ ਦੀ ਚੋਣ ਵਿੱਚ ਉਮੀਦਵਾਰ ਹੋਣ ਕਾਰਨ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋ ਗਈ ਸੀ। ਪਿਛਲੇ ਸਾਲ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਉਹ ਕਿਸੇ ਸੁਰੱਖਿਅਤ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੇ ਚਾਹਵਾਨ ਸਨ। ਬਰਨਬੀ ਹਲਕੇ ਤੋਂ ਉਨ੍ਹਾਂ ਵੱਲੋਂ ਚੋਣ ਲੜਨ ਦੀਆਂ ਕਿਆਸ-ਅਰਾਈਆਂ ਪਹਿਲਾਂ ਹੀ ਲਾਈਆਂ ਜਾ ਰਹੀਆਂ ਸਨ। ਕੁਝ ਲੋਕਾਂ ਦਾ ਕਹਿਣਾ ਸੀ ਕਿ ਕੈਨੇਡੀ ਨੇ ਜਗਮੀਤ ਪ੍ਰਤੀ ਵਫਾਦਾਰੀ ਵਜੋਂ ਇਹ ਸੀਟ ਖਾਲੀ ਕੀਤੀ ਸੀ। ਖੁਦ ਨੂੰ ਉਮੀਦਵਾਰ ਐਲਾਨਣ ਮਗਰੋਂ ਉਨ੍ਹਾਂ ਕਿਹਾ ਕਿ ਲੋਕਾਂ ਲਈ ਰਿਹਾਇਸ਼ ਅਤੇ ਚੰਗੀਆਂ ਸਿਹਤ ਸਹੂਲਤਾਂ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਉੱਤੇ ਸਭ ਤੋਂ ਉਪਰ ਹਨ ਅਤੇ ਲੋਕਾਂ ਦੀ ਆਵਾਜ਼ ਚੁੱਕਣ ਲਈ ਉਨ੍ਹਾਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਟਰੂਡੋ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੀ ਅਤੇ ਦੇਸ਼ ਦੀ ਆਰਿਥਕਤਾ ਨੂੰ ਮਜ਼ਬੂਤ ਕਰਨ ਵਿੱਚ ਕੋਈ ਮਾਅਰਕਾ ਨਹੀਂ ਮਾਰਿਆ। ਉਨ੍ਹਾਂ ਟੋਰੀ ਪਾਰਟੀ ਦੀ ਸਰਕਾਰ ਨੂੰ ਨਿਕੰਮੀ ਸਰਕਾਰ ਗਰਦਾਨਿਆ।
ਉਨ੍ਹਾਂ ਕਿਹਾ ਕਿ ਉਹ ਬਰਨਬੀ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਭਾਵੇਂ ਪਾਈਪ ਲਾਈਨ ਤੇ ਹੋਰ ਸਥਾਨਕ ਮੁੱਦਿਆਂ ਦਾ ਫਾਇਦਾ ਜਗਮੀਤ ਸਿੰਘ ਨੂੰ ਮਿਲੇਗਾ, ਪਰ ਇਸ ਸੀਟ ’ਤੇ ਪਾਰਟੀ ਲਈ ਬਹੁਤੀ ਮਜ਼ਬੂਤ ਆਧਾਰ ਵਾਲੀ ਨਹੀਂ, ਕਿਉਂਕਿ ਸ੍ਰੀ ਕੈਨੇਡੀ ਇਥੋਂ ਮਹਿਜ਼ 600 ਵੋਟਾਂ ਦੇ ਫਰਕ ਨਾਲ ਹੀ ਜਿੱਤੇ ਸਨ।

Leave a Reply

Your email address will not be published.