ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਅਮਰੀਕੀ ਪਾਬੰਦੀਆਂ ਦੇ ਜਵਾਬ ਵਿਚ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

ਅਮਰੀਕੀ ਪਾਬੰਦੀਆਂ ਦੇ ਜਵਾਬ ਵਿਚ ਸਾਈਬਰ ਹਮਲਾ ਕਰ ਸਕਦਾ ਹੈ ਈਰਾਨ

Spread the love

ਵਾਸ਼ਿੰਗਟਨ-ਸਾਈਬਰ ਸੁਰੱਖਿਆ ਅਤੇ ਖੁਫ਼ੀਆ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਹਫ਼ਤੇ ਮੁੜ ਤੋਂ ਪਾਬੰਦੀ ਲਗਾਏ ਜਾਣ ਦੇ ਵਿਰੋਧ ਵਿਚ ਈਰਾਨ ਸਾਈਬਰ ਹਮਲੇ ਕਰ ਸਕਦਾ ਹੈ। ਟਰੰਪ ਦੁਆਰਾ 2015 ਦੇ ਪਰਮਾਣੂ ਕਰਾਰ ਤੋਂ ਕਦਮ ਵਾਪਸ ਖਿੱਚੇ ਜਾਣ ਤੋ ਬਾਅਦ ਮਈ ਤੋਂ ਹੀ ਈਰਾਨ ਵਲੋਂ ਸਾਈਬਰ ਹਮਲੇ ਕੀਤੇ ਜਾਣ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।
ਮਾਹਰਾਂ ਨੇ ਕਿਹਾ ਕਿ ਖ਼ਤਰਾ ਮੰਗਲਵਾਰ ਨੂੰ ਹੋਰ ਵਧ ਗਿਆ ਜਦ ਅਮਰੀਕਾ ਨੇ ਤਹਿਰਾਨ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਕਰ ਦਿੱਤਾ। ਉਧਰ, ਈਰਾਨ ਨੇ ਅਪਣੀ ਸਾਈਬਰ ਸਮਰਥਾਵਾਂ ਦਾ ਇਸਤੇਮਾਲ ਹਮਲਾਵਰ ਮਕਸਦਾਂ ਦੇ ਲਈ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਸ ਨੇ ਅਮਰੀਕਾ ‘ਤੇ ਖੁਦ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਵੀ ਲਗਾਇਆ ਹੈ।
ਹਾਲਾਂਕਿ ਰਿਕਾਰਡਡ ਫਿਊਚਰ ਨਾਂ ਦੀ ਇਕ ਸਾਈਬਰ ਸੁਰੱਖਿਆ ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਈਰਾਨ ਦੀ ਧਮਕੀ ਭਰੀ ਸਰਗਰਮੀਆਂ ਨਾਲ ਜੁੜੀ ਗੱਲਬਾਤ ਵਿਚ ਵਾਧਾ ਦੇਖਿਆ ਹੈ। ਅਮਰੀਕਾ ਦੇ ਰਾਸ਼ਟਰੀ ਖੁਫ਼ੀਆ ਨਿਦੇਸ਼ਕ ਦਫ਼ਤਰ ਵਿਚ ਸਾਬਕਾ ਈਰਾਨ ਪ੍ਰਬੰਧਕ ਨਾਰਮ ਰੂਲ ਨੇ ਕਿਹਾ ਕਿ ਉਨ੍ਹਾਂ ਲੱਗਦਾ ਹੈ ਕਿ ਇਸ ਗੱਲ ਦੀ ਆਸ਼ੰਕਾ ਹੈ ਕਿ ਈਰਾਨ ਸਾਈਬਰਸਪੇਸ ਵਿਚ ਵਿਰੋਧ ਦਰਜ ਕਰਾਵੇਗਾ।

Leave a Reply

Your email address will not be published.