ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਯੂ.ਐੱਨ. ‘ਚ ਭਾਰਤੀ ਅਧਿਕਾਰੀ ‘ਤੇ 8 ਪੁਰਸ਼ਾਂ ਨੇ ਲਾਇਆ ਯੌਨ ਉਤਪੀੜਨ ਦਾ ਦੋਸ਼

ਯੂ.ਐੱਨ. ‘ਚ ਭਾਰਤੀ ਅਧਿਕਾਰੀ ‘ਤੇ 8 ਪੁਰਸ਼ਾਂ ਨੇ ਲਾਇਆ ਯੌਨ ਉਤਪੀੜਨ ਦਾ ਦੋਸ਼

Spread the love

ਵਾਸ਼ਿੰਗਟਨ— ਸੰਯੁਕਤ ਰਾਸ਼ਟਰ ਦੇ ਸੀਨੀਅਰ ਸਲਾਹਕਾਰ ਰਵੀ ਕਰਕਰਾ ‘ਤੇ 8 ਪੁਰਸ਼ਾਂ ਨੇ ਯੌਨ ਉਤਪੀੜਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ‘ਚ ਜਾਂਚ ਸ਼ੁਰੂ ਹੋ ਚੁੱਕੀ ਹੈ। ਸੰਗਠਨ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਵੀ ਕਰਕਰਾ ਸਾਬਕਾ ਉਪ ਕਾਰਜਕਾਰੀ ਨਿਦੇਸ਼ਕ ਲਕਸ਼ਮੀਪੁਰੀ ਦੇ ਸੀਨੀਅਰ ਸਲਾਹਕਾਰ ਹਨ। ਇਸ ਮਾਮਲੇ ‘ਚ ਖਾਸ ਗੱਲ ਇਹ ਹੈ ਕਿ ਉਨ੍ਹਾਂ ‘ਤੇ ਕਿਸੇ ਹੋਰ ਨੇ ਨਹੀਂ ਸਗੋਂ 8 ਪੁਰਸ਼ਾਂ ਨੇ ਹੀ ਯੌਨ ਉਤਪੀੜਨ ਦੇ ਦੋਸ਼ ਲਾਏ ਹਨ।
ਫਿਲਹਾਲ ਰਵੀ ਨੇ ਇਸ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਇਸ ਘਟਨਾ ਬਾਰੇ ਦਸੰਬਰ 2017 ‘ਚ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੀ ਇਸ ਦੀ ਜਾਂਚ ਚੱਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕਰਕਰਾ ਨੇ ਆਫਿਸ ਦੇ ਅੰਦਰ ਤੇ ਬਾਹਰ ਉਤੀਪੜਨ ਵਰਗੀਆਂ ਚੀਜ਼ਾਂ ਕੀਤੀਆਂ ਹਨ। ਉਥੇ ਹੀ ਸੰਯੁਕਤ ਰਾਸ਼ਟਰ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਰਵੀ ਇਨ੍ਹਾਂ ‘ਚ ਸ਼ਾਮਲ ਸੀ। ਯੂ.ਐੱਨ. ਦੇ ਬੁਲਾਰਾ ਫਰਹਾਨ ਹੱਕ ਦਾ ਕਹਿਣਾ ਹੈ ਕਿ ਨਿਊਜ਼ ਵੀਕ ‘ਤੇ ਛਪੇ ਆਰਟੀਕਲ ਬਾਰੇ ਕੋਈ ਵੀ ਟਿੱਪਣੀ ਕਰਕੇ ਇਸ ਗੱਲ ਨੂੰ ਵਧਾਉਣਾ ਨਹੀਂ ਚਾਹੀਦਾ ਹੈ। ਇਸ ਮਾਮਲੇ ‘ਚ ਹਰ ਇਕ ਸ਼ਖਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published.